Farmer dies during Dilli Chalo: ਕਿਸਾਨਾਂ ਦੇ ਕਾਫ਼ਿਲੇ ਦੇ ਟਰੈਕਟਰ ਤੋਂ ਡਿੱਗੇ ਮਾਨਸਾ ਦੇ ਕਿਸਾਨ ਦੀ ਵੀਰਵਾਰ ਨੂੰ ਮੌਤ ਹੋ ਗਈ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਸਾਨਾਂ ਨੇ ਹਾਈਵੇ ਜਾਮ ਕਰ ਦਿੱਤਾ ਤਾਂ ਹਰਿਆਣਾ ਸਰਕਾਰ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 20 ਲੱਖ ਦਾ ਮੁਆਵਜ਼ਾ ਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਜਾਮ ਖੋਲਜ ਦਿੱਤਾ ਗਿਆ।
ਦਰਅਸਲ, ਵੀਰਵਾਰ ਨੂੰ ਸਵੇਰੇ ਮੁੰਡਾਲ ਬੈਰੀਕੇਡਸ ਨੂੰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ 3 ਕਿਸਾਨ ਟਰੈਕਟਰ ਤੋਂ ਡਿੱਗ ਕੇ ਟਰੱਕ ਦੀ ਚਪੇਟ ਵਿੱਚ ਆ ਗਏ। ਇਨ੍ਹਾਂ ਵਿੱਚ ਮਾਨਸਾ ਦੇ ਪਿੰਡ ਖਿਆਲੀ ਚਹਿਲਾ ਵਾਲੀ ਨਿਵਾਸੀ ਕਿਸਾਨ ਧੰਨਾ ਸਿੰਘ ਦੀ ਮੌਤ ਹੋ ਗਈ ਤੇ ਬਾਕੀ 2 ਕਿਸਾਨ ਜ਼ਖਮੀ ਹੋ ਗਏ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਤੋਂ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ । ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਦੇ ਨਿਰੰਕਾਰੀ ਗਰਾਉਂਡ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਇਸ ਦੌਰਾਨ ਕਿਸਾਨ ਦਿੱਲੀ ਦੇ ਕਿਸੇ ਹੋਰ ਖੇਤਰ ਦਾ ਦੌਰਾ ਨਹੀਂ ਕਰ ਸਕਣਗੇ। ਨਾਲ ਹੀ, ਪੁਲਿਸ ਇਸ ਦੌਰਾਨ ਕਿਸਾਨਾਂ ਦੇ ਨਾਲ ਰਹੇਗੀ।
ਇਹ ਵੀ ਦੇਖੋ: “ਜੇ ਇਸ ਅਪਾਹਿਜ ਕਿਸਾਨ ਦੀਆਂ ਲਾਹਨਤਾਂ ਸੁਣਕੇ ਵੀ ਮੋਦੀ ਨੂੰ ਸ਼ਰਮ ਨਾ ਆਈ ਤਾਂ ਭਾਜਪਾਈ ਡੁੱਬ ਕੇ ਮਰ ਜਾਣ”