Farmer in Odisha builds: ਕੋਰੋਨਾ ਵਾਇਰਸ ਦੇ ਚੱਲਦਿਆਂ ਬੀਤੇ ਸਾਲ ਲਾਗੂ ਹੋਏ ਲਾਕਡਾਊਨ ਨੇ ਲੋਕਾਂ ਅੰਦਰ ਬਹੁਤ ਸਾਰੇ ਟੈਲੇਂਟ ਨੂੰ ਜਗਾਇਆ ਹੈ । ਇਸ ਵਿਚਾਲੇ ਬਹੁਤ ਸਾਰੇ ਲੋਕਾਂ ਨੇ ਘਰ ਨੂੰ ਸਜਾਇਆ ਅਤੇ ਕਈਆਂ ਨੇ ਖਾਣਾ ਬਣਾਉਣਾ ਸਿੱਖਿਆ। ਪਰ ਲਾਕਡਾਊਨ ਦੌਰਾਨ ਇੱਕ ਵਿਅਕਤੀ ਵੱਲੋਂ ਇੱਕ ਵੱਖਰੀ ਕਾਰ ਤਿਆਰ ਕੀਤੀ ਗਈ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ, ਉੜੀਸਾ ਦੇ ਮਯੁਰਭੰਜ ਵਿੱਚ ਇੱਕ ਕਿਸਾਨ ਨੇ ਇੱਕ ਅਜਿਹੀ ਇਲੈਕਟ੍ਰਿਕ ਕਾਰ ਤਿਆਰ ਕੀਤੀ ਹੈ ਜੋ ਸੂਰਜੀ ਊਰਜਾ ਨਾਲ ਚੱਲਣ ਵਾਲੀ ਬੈਟਰੀ ‘ਤੇ ਕੰਮ ਕਰਦੀ ਹੈ। ਇਹ ਕਾਰ ਮਯੂਰਭੰਜ ਜ਼ਿਲ੍ਹੇ ਦੇ ਕਰਨਜੀਆ ਸਬ-ਡਵੀਜ਼ਨ ਦੇ ਸੁਸ਼ੀਲ ਅਗਰਵਾਲ ਵੱਲੋਂ ਬਣਾਈ ਗਈ ਹੈ। ਇਹ 850 ਵਾਟ ਦੀ ਮੋਟਰ 100 Ah/ 54 ਵੋਲਟ ਦੀ ਬੈਟਰੀ ਨਾਲ ਸੰਚਾਲਿਤ ਹੈ ਅਤੇ ਇੱਕ ਵਾਰ ਚਾਰਜ ਕਰਨ ‘ਤੇ 300 ਕਿਲੋਮੀਟਰ ਤੱਕ ਚੱਲ ਸਕਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੈਟਰੀ ਨੂੰ ਸਾਢੇ 8 ਘੰਟੇ ਵਿੱਚ ਪੂਰੀ ਤਰ੍ਹਾਂ ਚਾਰਜ ਕੀਤੀ ਜਾ ਸਕਦਾ ਹੈ। ਇਹ ਇੱਕ ਸਲੋ ਚਾਰਜ ਵਾਲੀ ਬੈਟਰੀ ਹੈ। ਅਜਿਹੀ ਬੈਟਰੀ ਬਹੁਤ ਲੰਬੇ ਸਮੇਂ ਤੱਕ ਚੱਲਦੀ ਹੈ, ਇਹ 10 ਸਾਲਾਂ ਤੱਕ ਚੱਲੇਗੀ।” ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਵਿੱਚ ਮੋਟਰ ਵਿੰਡਿੰਗ, ਇਲੈਕਟ੍ਰੀਕਲ ਫਿਟਿੰਗ ਅਤੇ ਦੋ ਹੋਰ ਮਕੇਨਿਕਾਂ ਦੀ ਮਦਦ ਨਾਲ ਕੰਮ ਕੀਤਾ ਜਾਂਦਾ ਹੈ । ਉਨ੍ਹਾਂ ਨੇ ਇਸ ਕਾਰ ਨੂੰ ਪੂਰੇ ਤਿੰਨ ਮਹੀਨਿਆਂ ਵਿੱਚ ਤਿਆਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਲਾਕਡਾਊਨ ਦੇ ਬੋਰਿੰਗ ਦਿਨਾਂ ਵਿੱਚ ਅਗਰਵਾਲ ਨੂੰ ਇਹ ਕਾਰ ਬਣਾਉਣ ਦਾ ਆਈਡਿਆ ਆਇਆ ਅਤੇ ਉਨ੍ਹਾਂ ਨੇ ਇਸ ਦੇ ਲਈ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਅਗਰਵਾਲ ਨੇ ਕਿਹਾ, “ਜਦੋਂ ਲਾਕਡਾਊਨ ਲਾਗੂ ਕੀਤਾ ਗਿਆ ਸੀ, ਤਾਂ ਮੈਂ ਆਪਣੇ ਘਰ ਸੀ । ਮੈਨੂੰ ਪਤਾ ਸੀ ਕਿ ਲਾਕਡਾਊਨ ਹਟਣ ਤੋਂ ਤੁਰੰਤ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ । ਇਸ ਲਈ ਮੈਂ ਆਪਣੀ ਕਾਰ ਬਣਾਉਣ ਦਾ ਫੈਸਲਾ ਕੀਤਾ, ਜਿਸ ਦੀ ਮੈਂ ਵਰਤੋਂ ਕਰ ਸਕਾਂ।”
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੁਝ ਕਿਤਾਬਾਂ ਪੜ੍ਹ ਕੇ ਅਤੇ ਯੂ-ਟਿਊਬ ਦੀਆਂ ਵੀਡੀਓ ਦੇਖ ਕੇ ਕਾਰ ਨੂੰ ਡਿਜ਼ਾਈਨ ਕੀਤਾ ਹੈ। ਗੋਪਾਲ ਕ੍ਰਿਸ਼ਨ ਦਾਸ ਆਰਟੀਓ ਮਯੂਰਭੰਜ ਨੇ ਕਿਹਾ, “ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਕਿਸੇ ਨੇ ਲਾਕਡਾਊਨ ਦੌਰਾਨ ਸੋਲਰ-ਬੈਟਰੀ ਨਾਲ ਚੱਲਣ ਵਾਲੀ ਕਾਰ ਨੂੰ ਡਿਜ਼ਾਈਨ ਅਤੇ ਉਸਾਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਵਾਤਾਵਰਣ ਦੇ ਅਨੁਕੂਲ ਵਾਹਨ ਜੋ ਜ਼ਿਆਦਾ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੇ, ਉਹ ਉਹ ਮੋਟਰ ਸੈਕਟਰ ਦਾ ਭਵਿੱਖ ਹਨ।