farmer involved not go home daughters wedding: ਨਵੇਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸ਼ੁੱਕਰਵਾਰ ਨੂੰ 9ਵਾਂ ਦਿਨ ਹੈ ਅਤੇ ਕਿਸਾਨ ਆਗੂਆਂ ਨੇ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਦੁਹਰਾਇਆ ਹੈ।ਵੀਰਵਾਰ ਨੂੰ ਕੇਂਦਰ ਸਰਕਾਰ ਨੇ ਨਾਲ ਕਿਸਾਨਾਂ ਦੀ ਚੌਥੇ ਦੌਰ ਦੀ ਗੱਲਬਾਤ ਹੋਈ ਪਰ ਕਿਸਾਨਾਂ ਅਤੇ ਸਰਕਾਰ ਵਿਚਾਲੇ ਸਹਿਮਤੀ ਨਹੀਂ ਬਣੀ।ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿੱਛੇ ਹੱਟਣ ਨੂੰ ਰਾਜ਼ੀ ਨਹੀਂ ਹੈ।ਕਿਸਾਨ ਆਪਣੇ ਘਰ ਦਾ ਸਾਰਾ ਕੰਮਕਾਜ ਛੱਡ ਕੇ ਪ੍ਰਦਰਸ਼ਨ ‘ਚ ਡਟੇ ਹੋਏ ਹਨ।ਇੱਕ ਅਜਿਹੇ ਹੀ ਕਿਸਾਨ ਹੈ ਸੁਭਾਸ਼ ਚੀਮਾ ਜਿਨ੍ਹਾਂ ਦੀ ਬੇਟੀ ਦੀ ਸ਼ਾਦੀ ਸੀ ਪਰ ਇਸ ‘ਚ ਸ਼ਾਮਲ ਨਹੀਂ ਹੋਇਆ ਕਿਉਂਕਿ ਉਨ੍ਹਾਂ ਦੇ ਲਈ ਕਿਸਾਨਾਂ ਦੀ ਆਵਾਜ਼ ਉਠਾਉਣਾ ਜਿਆਦਾ ਜ਼ਰੂਰੀ ਹੈ।ਕਿਸਾਨ ਸੁਭਾਸ਼ ਚੀਮਾ ਦਾ ਕਹਿਣਾ ਹੈ ਕਿ ਅੱਜ ਉਹ ਜੋ ਕੁਝ ਵੀ ਹੈ ਆਪਣੀ ਖੇਤੀ-ਕਿਸਾਨੀ ਦੇ ਕਾਰਨ ਹੀ ਹੈ।
ਜਿੰਦਗੀ ਭਰ ਉਨ੍ਹਾਂ ਨੇ ਖੇਤੀ ਦਾ ਕੰਮ ਕੀਤਾ ਅਤੇ ਇਸੇ ਨਾਲ ਉਨ੍ਹਾਂ ਦਾ ਪਰਿਵਾਰ ਚਲਦਾ ਹੈ।ਅਜਿਹੀ ਸਥਿਤੀ ‘ਚ ਉਹ ਕਿਸਾਨ ਅੰਦੋਲਨ ਤੋਂ ਆਪਣੀ ਨਜ਼ਰਿਆਂ ਨਹੀਂ ਮੋੜ ਸਕਦਾ ਅਤੇ ਇਸਨੂੰ ਵਿਚਾਲੇ ਛੱਡ ਕੇ ਨਹੀਂ ਜਾ ਸਕਦਾ ਭੱਜ ਨਹੀਂ ਸਕਦਾ।ਸੁਭਾਸ਼ ਚੀਮਾ ਨੇ ਕਿਹਾ ਕਿ ਵੀਰਵਾਰ ਨੂੰ ਉਨ੍ਹਾਂ ਦੀ ਬੇਟੀ ਦਾ ਵਿਆਹ ਸੀ ਪਰ ਉਨਾਂ੍ਹ ਨੇ ਇਸ ‘ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤਾ ਉਨ੍ਹਾਂ ਨੇ ਆਪਣੀ ਧੀ ਨੂੰ ਵੀਡੀਓ ਕਾਲ ਕਰ ਕੇ ਹੀ ਕੰਨਿਆ ਦਾਨ ਅਤੇ ਆਸ਼ੀਰਵਾਦ ਦਿੱਤਾ।58 ਸਾਲ ਦੇ ਸੁਭਾਸ਼ ਚੀਮਾ ਭਾਰਤੀ
ਕਿਸਾਨ ਯੂਨੀਅਨ ਦੇ ਮੈਂਬਰ ਹਨ ਅਤੇ ਕਈ ਸਾਲਾਂ ਤੋਂ ਇਸ ਨਾਲ ਜੁੜੇ ਹਨ।ਸੁਭਾਸ਼ ਚੀਮਾ ਨੂੰ ਉਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ ਤੋਂ ਗਾਜ਼ੀਪੁਰ ਬਾਰਡਰ ‘ਤੇ ਪਹੁੰਚੇ ਹਨ।ਚੀਮਾ ਪਿਛਲੇ 6 ਦਿਨਾਂ ਤੋਂ ਅੰਦੋਲਨ ‘ਚ ਡਟੇ ਹੋਏ ਹਨ।ਵੀਰਵਾਰ ਨੂੰ ਦਿੱਲੀ ਤੋਂ 111 ਕਿਮੀ. ਦੂਰ ਅਮਰੋਹਾ ‘ਚ ਉਨਾਂ੍ਹ ਦੀ ਧੀ ਦਾ ਵਿਆਹ ਸੀ।ਉਨਾਂ੍ਹ ਨੇ ਵੀਡੀਓ ਕਾਲ ਦੇ ਰਾਹੀਂ ਹੀ ਧੀ ਦਾ ਵਿਆਹ ਦੇਖਿਆ।ਸ਼ਹਿਨਾਈ ਦੀ ਅਵਾਜ ਵੀ ਉਨ੍ਹਾਂ ਨੇ ਆਪਣੇ ਫੋਨ ‘ਤੇ ਸੁਣੀ।ਧਰਨਾ ਸਥਾਨ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਚੀਮਾ ਇਸ ਲਈ ਘਰ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਇਸ ਨਾਲ ਕਿਸਾਨ ਸ਼੍ਰੇਣੀ ‘ਚ ਗਲਤ ਸੰਕੇਤ ਜਾਏਗਾ ਕਿ ਮੋਹਤਬਰ ਵਿਅਕਤੀ ਹੀ ਜਦੋਂ ਅੰਦੋਲਨ ਛੱਡ ਕੇ ਜਾ ਰਹੇ ਹਨ ਤਾਂ ਬਾਕੀ ਆਮ ਕਿਸਾਨਾਂ ਦਾ ਕੀ ਹੋਵੇਗਾ।
ਮੋਦੀ ਦੇ ਹੱਕ ਚ ਬੋਲਣ ਵਾਲੇ ਬਾਬਾ ਰਾਮਦੇਵ ਦੀ ਇਸ ਬਾਪੂ ਨੇ ਬਣਾਈ ਰੇਲ,ਬਾਬੇ ਦੇ ਘਿਓ ਦੀ ਵੀ ਸਬੂਤਾ ਨਾਲ ਖੋਲੀ ਪੋਲ !