farmer leader gurnam singh chaduni: ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ 26 ਜਨਵਰੀ ਹੰਗਾਮੇ ਦੀ ਜਾਂਚ ਦੇ ਨਾਮ ‘ਤੇ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਦਿੱਲੀ ਪੁਲਸ ਨੋਟਿਸ ਦੇ ਕੇ ਪੁੱਛਗਿੱਛ ਲਈ ਬੁਲਾਉਂਦੀ ਹੈ ਤਾਂ ਪੇਸ਼ ਨਾ ਹੋਵੋ।ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਹਿੰਸਾ ਦੀ ਜਾਂਚ ਦੇ ਨਾਮ ‘ਤੇ ਦਿੱਲੀ ਪੁਲਸ ਕ੍ਰੂਰਤਾ ਕਰ ਰਹੀ ਹੈ।ਜੇਕਰ ਕਿਸੇ ਨੂੰ ਦਿੱਲੀ ਪੁਲਸ ਨੋਟਿਸ ਦੇ ਕੇ ਪੁੱਛਗਿੱਛ ਲਈ ਬੁਲਾਉਂਦੀ ਹੈ ਤਾਂ ਪੇਸ਼ ਨਾ ਹੋਵੋ।ਗ੍ਰਿਫਤਾਰ ਕਰਨ ਆਏ ਤਾਂ ਪਿੰਡ ‘ਚ ਹੀ ਬਿਠਾ ਲਉ, ਉਨ੍ਹਾਂ ਨੂੰ ਖਾਣਾ-ਖਵਾਉ।ਜਦੋਂ ਤਕ ਜ਼ਿਲਾ ਅਧਿਕਾਰੀ ਨਾ ਆਉਣ ਅਤੇ ਇਹ ਨਾ ਕਹਿ ਦੇਣ ਕਿ ਦੁਬਾਰਾ ਦਿੱਲੀ ਪੁਲਿਸ ਪਿੰਡ ਨਹੀਂ ਆਵੇਗੀ, ਉਦੋਂ ਤੱਕ ਜਾਣ ਨਾ ਦਿਓ।
ਪਰ ਇਸ ਦੌਰਾਨ ਉਨ੍ਹਾਂ ਨਾਲ ਕਿਸੇ ਵੀ ਪ੍ਰਕਾਰ ਦਾ ਦੁਰਵਿਵਹਾਰ ਨਾ ਕਰੋ।ਦਿੱਲੀ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਅੱਜ 86ਵਾਂ ਦਿਨ ਹੈ।ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ‘ਕਿਸਾਨ 70 ਸਾਲਾਂ ਬਾਅਦ ਘਾਟੇ ਦੀ ਖੇਤੀ ਕਰ ਰਿਹਾ ਹੈ।ਕਿਸਾਨਾਂ ਨੂੰ ਇੱਕ ਫਸਲ ਦੀ ਕੁਰਬਾਨੀ ਦੇਣੀ ਪਵੇਗੀ ਅਤੇ ਇਸਦੇ ਲਈ ਕਿਸਾਨ ਤਿਆਰ ਹਨ।ਜੇਕਰ ਫਸਲ ਜਿਆਦਾ ਮਜ਼ਦੂਰ ਲਗਾ ਕੇ ਕੱਟਣੀ ਪਈ ਤਾਂ ਵੀ ਕੱਟੇਗਾ।ਫਸਲ ਦੇ ਕਾਰਨ ਅੰਦੋਲਨ ਕਜ਼ਜੋਰ ਨਹੀਂ ਹੋਵੇਗਾ।
ਲਾਲ ਕਿਲ੍ਹੇ ਹਿੰਸਾ ‘ਚ ਹੋਰ ਕਈ ਇੰਦਰਜੀਤ ਨਿੱਕੂ ਸਣੇ ਕਈ ਵੱਡੇ ਗਾਇਕ ਤੇ ਕਿਸਾਨ ਆਗੂਆਂ ਚਿਹਰੇ ਆਏ ਸਾਹਮਣੇ