Farmer leader rakesh tikait : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 89 ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਵੱਖ-ਵੱਖ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸਾਰੀਆਂ ਦੁਨੀਆ ਦਾ ਧਿਆਨ ਵੀ ਆਪਣੇ ਵੱਲ ਖਿਚਿਆ ਹੈ। ਇਸ ਵਿਚਕਾਰ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਆਪਣੇ ਪਿਤਾ ਮਹਿੰਦਰ ਸਿੰਘ ਟਿਕੈਤ ਦੇ ਰਾਹ ਤੁਰ ਪਏ ਹਨ। ਰਾਕੇਸ਼ ਟਿਕੈਤ ਨੇ ਬਾਰਡਰ ‘ਤੇ ਖ਼ੁਦ ਗੰਨੇ ਦਾ ਰਸ ਕੱਢਿਆ ‘ਤੇ ਕਿਸਾਨਾਂ ਨੂੰ ਪੀਲਾਇਆ।
1995 ਵਿੱਚ ਮਹਿੰਦਰ ਸਿੰਘ ਟਿਕੈਤ ਨੇ ਵੀ ਅਜਿਹਾ ਕੀਤਾ ਸੀ ਜਦੋ ਉਹ ਲਾਲ ਕਿਲ੍ਹੇ ਵਿਖੇ ਡਬਲਯੂਟੀਓ ਦੇ ਵਿਰੁੱਧ ਅੰਦੋਲਨ ਕਰ ਰਹੇ ਸਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਹੌਲੀ ਹੌਲੀ ਗਰਮੀਆਂ ਦਾ ਮੌਸਮ ਆਉਣ ਲੱਗਾ ਹੈ, ਅੰਦੋਲਨ ਵਿੱਚ ਡਟੇ ਕਿਸਾਨਾਂ ਨੂੰ ਗੰਨੇ ਦਾ ਰਸ ਪਿਲਾਉਣ ਲਈ ਇੱਥੇ ਘੁਲਾੜੀ ਲਗਾਈ ਗਈ ਹੈ। ਇਸਦੇ ਨਾਲ, ਇਹ ਘੁਲਾੜੀ ਇੱਕ ਪ੍ਰਤੀਕ ਵੀ ਹੈ ਕਿ ਸਖਤੀ ਤੋਂ ਬਿਨਾਂ ਕੁੱਝ ਨਹੀਂ ਹੁੰਦਾ। ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਸੀ ਕਿ ਗੁਜਰਾਤ, ਮਹਾਰਾਸ਼ਟਰ ਤੋਂ ਬਹੁਤ ਸਾਰੇ ਕਿਸਾਨ ਦਿੱਲੀ ਬਾਰਡਰ ‘ਤੇ ਜਾਰੀ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ। ਅਜਿਹੀ ਸਥਿਤੀ ਵਿੱਚ ਹੁਣ ਉਹ ਵੀ ਇਨ੍ਹਾਂ ਰਾਜਾਂ ਵਿੱਚ ਜਾਣਗੇ ਅਤੇ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨਗੇ।
ਇਹ ਵੀ ਦੇਖੋ : ਨੌਜਵਾਨ ਨੇ ਜੇਬ ‘ਚੋਂ ਹਜਾਰਾਂ ਰੁਪਏ ਖਰਚ ਕੇ ਟਿਕਰੀ ਬਾਰਡਰ ‘ਤੇ ਤਿਆਰ ਕੀਤੀ ਅਜਿਹੀ ਥਾਂ