farmer leader rakesh tikait demand: ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਦੂਜੇ ਪਾਸੇ ਦੇਸ਼ ‘ਚ ਕੋਰੋਨਾ ਦੇ ਮਾਮਲੇ ਇੱਕ ਫਿਰ ਵੱਧਦੇ ਜਾ ਰਹੇ ਹਨ।ਹਾਲਾਂਕਿ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਕਿਸਾਨਾਂ ‘ਤੇ ਵੀ ਕੋਰੋਨਾ ਦਾ ਖਤਰਾ ਬਰਕਰਾਰ ਹੈ।ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਮੰਗ ਕੀਤੀ ਹੈ ਕਿ ਅੰਦੋਲਨ ਸਥਾਨ ‘ਤੇ ਕਿਸਾਨਾਂ ਦਾ ਟੀਕਾਕਰਨ ਕੀਤਾ ਜਾਵੇ।ਅੰਦੋਲਨ ਸਥਾਨ ‘ਤੇ ਕੋਰੋਨਾ ਦੇ ਖਤਰੇ ਦੇ ਸਵਾਲ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਆਈਏਐੱਨਐੱਸ ਨੂੰ ਦੱਸਿਆ ਕਿ, ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਤਾਂ ਉਨ੍ਹਾਂ ਦੀਆਂ ਗਾਈਡਲਾਈਨਜ਼ ਨੂੰ ਫਾਲੋ ਕੀਤਾ ਜਾਵੇ, ਅੰਦੋਲਨ ਸਥਾਨ ‘ਤੇ ਜੋ ਲੋਕ ਬੈਠੇ ਹਨ ਉਨ੍ਹਾਂ ਨੂੰ ਵੀ ਵੈਕਸੀਨ ਲਗਾਈ ਜਾਵੇ।ਅੰਦੋਲਨ ਸਥਾਨ ‘ਤੇ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰ ਰਹੇ ਹਾਂ।ਧਰਨਾ ਸਥਾਨ ‘ਤੇ ਆਉਣ ਜਾਣ ਵਾਲੇ ਕਿਸਾਨਾਂ ਨੂੰ ਵੈਕਸੀਨ ਲਗਾਈ ਜਾਵੇ।
ਮੈਂ ਵੀ ਟੀਕਾ ਲਗਾਉਂਗਾ।ਵੱਧਦੇ ਕੋਰੋਨਾ ਦੇ ਮਾਮਲਿਆਂ ‘ਤੇ ਟਿਕੈਤ ਨੇ ਜੇਲਾਂ ‘ਚ ਕੈਦੀਆਂ ਦਾ ਜ਼ਿਕਰ ਕਰਦੇ ਹੋਏ ਆਈਏਐੱਨਐੱਸ ਤੋਂ ਕਿਹਾ ਕਿ, ਜੇਲ ‘ਚ ਮੌਜੂਦ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਦੇ ਸੰਦੇਸ਼ ਆ ਰਹੇ ਹਨ ਕਿ ਸਾਡਾ ਵੀ ਮੁੱਦਾ ਉਠਾਇਆ ਜਾਵੇ।ਜੇਲ ‘ਚ ਬਹੁਤ ਭੀੜ ਹੈ, ਕੋਰੋਨਾ ਦੀਆਂ ਗਾਈਡਲਾਇਨਜ਼ ਦਾ ਪਾਲਨ ਹੋਣਾ ਚਾਹੀਦਾ।ਕੈਦੀ ਇਕ ਦੂਜੇ ਦੇ ਟੱਚ ਸਾਉਂਦੇ ਹਨ।ਇੰਨੀ ਭੀੜ ਹੋ ਚੁੱਕੀ ਹੈ।ਜੇਲਾਂ ‘ਚ ਵੀ ਸੋਸ਼ਲ਼ ਡਿਸਟੈਸਿੰਗ ਦਾ ਪਾਲਨ ਹੋਣਾ ਚਾਹੀਦਾ।ਕੋਰੋਨਾ ਕਾਰਨ ਅੰਦੋਲਨ ਖਤਮ ਨਹੀਂ ਹੋਣ ਦੇਵਾਂਗੇ।ਟੈਂਟਾਂ ਨੂੰ ਹੋਰ ਵਧਾ ਲੈਣਗੇ।ਅੰਦੋਲਨ ਲੰਬਾ ਚੱਲੇਗਾ।ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਮੁੱਖ ਮੰਤਰੀਆਂ ਦੇ ਨਾਲ ਇੱਕ ਮੀਟਿੰਗ ਸੀ।ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਨਿਯਮਾਂ ਨੂੰ ਸਖਤੀ ਨਾਲ ਪਾਲਨ ਕਰਨ ਦੀ ਗੱਲ ਕਹੀ।ਪੀਐੱਮ ਮੋਦੀ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇੱਕ ਵਾਰ ਫਿਰ ਟੈਸਟਿੰਗ, ਟੈ੍ਰਕਿੰਗ ਅਤੇ ਟ੍ਰੀਟਮੈਂਟ ‘ਤੇ ਜ਼ੋਰ ਦੇਣ ਦੀ ਲੋੜ ਹੈ।ਮਹਾਰਾਸ਼ਟਰ, ਪੰਜਾਬ. ਕੇਰਲ, ਵਰਗੇ ਸੂਬਿਆਂ ‘ਚ ਵੱਧ ਰਹੇ ਮਾਮਲਿਆਂ ‘ਤੇ ਪ੍ਰਧਾਨ ਮੰਤਰੀ ਨੇ ਚਿੰਤਾ ਜ਼ਾਹਿਰ ਕੀਤੀ ਹੈ।