farmer made bullet proof tractor: ਤੁਸੀਂ ਬੁਲੇਟਪਰੂਫ ਕਾਰ ਦੇ ਬਾਰੇ ਤਾਂ ਸੁਣਿਆ ਜਾਂ ਦੇਖਿਆ ਹੋਵੇਗਾ ਪਰ ਕਦੇ ਬੁਲੇਟਪਰੂਫ ਟੈ੍ਰਕਟਰ ਦੇਖਿਆ ਹੈ।ਹੁਣ ਤੁਸੀਂ ਸੋਚੋਗੇ ਕਿ ਭਲਾ ਬੁਲੇਟਪਰੂਫ ਟੈ੍ਰਕਟਰ ਕਿਵੇਂ ਹੋ ਸਕਦਾ ਹੈ ਅਤੇ ਕੋਈ ਕਿਸਾਨ ਅਜਿਹਾ ਕਿਉਂ ਕਰੇਗਾ ਕਿਉਂਕਿ ਟ੍ਰੈਕਟਰ ਦਾ ਕੰਮ ਤਾਂ ਖੇਤ ‘ਚ ਹੁੰਦਾ ਹੈ।ਪਰ ਇਹ ਪੂਰੀ ਤਰ੍ਹਾਂ ਨਾਲ ਸਹੀ ਹੈ।ਹਰਿਆਣਾ ਦੇ ਇੱਕ ਕਿਸਾਨ ਨੇ ਪੂਰੇ ਪੰਜ ਲੱਖ ਰੁਪਏ ਖਰਚ ਕਰਕੇ ਆਪਣੇ ਲਈ ਬੁਲੇਟਪਰੂਫ ਟੈ੍ਰਕਟਰ ਬਣਵਾਇਆ ਹੈ।ਹੁਣ ਤੁਹਾਡੇ ਮਨ ‘ਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਜਦੋਂ ਟੈ੍ਰਕਟਰ ਨਾਲ ਖੇਤੀ ਕਰਦੇ ਹਾਂ ਤਾਂ ਆਖਿਰਕਾਰ ਉਸ ਕਿਸਾਨ ਨੂੰ ਅਜਿਹਾ ਕਿਹੜੀ ਨੌਬਤ ਆ ਗਈ ਕਿ ਆਪਣੇ ਲਈ ਬੁਲੇਟਪਰੂਫ ਟ੍ਰੈਕਟਰ ਬਣਾਉਣ ਦੀ ਲੋੜ ਪਈ।
ਦਰਅਸਲ, ਯਮੁਨਾ ਨਦੀ ਤੋਂ ਜ਼ਮੀਨ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਦੇ ਮਤਭੇਦ ਚੱਲ ਰਹੇ ਹਨ।ਦੋਵਾਂ ਸੂਬਿਆਂ ਦੇ ਕਿਸਾਨ ਪਾਣੀ ‘ਤੇ ਅਧਿਕਾਰਾਂ ਨੂੰ ਲੈ ਕੇ ਆਹਮਣੇ-ਸਾਹਮਣੇ ਹਨ।ਅਜਿਹੇ ‘ਚ ਹਰਿਆਣਾ ਦੇ ਇੱਕ ਕਿਸਾਨ ਨੇ ਬੁਲੇਟਪਰੂਫ ਟੈ੍ਰਕਟਰ ਇਸ ਲਈ ਬਣਵਾਇਆ ਹੈ ਕਿ ਸਗੋਂ ਏਸੀ ਅਤੇ ਸੀਸੀਟੀਵੀ ਨਾਲ ਵੀ ਲੈਸ ਹੈ।ਇਸ ਟ੍ਰੈਕਟਰ ‘ਤੇ ਨਾ ਤਾਂ ਲਾਠੀ-ਡੰਡੇ ਦਾ ਅਸਰ ਹੋਵੇਗਾ ਅਤੇ ਨਾ ਹੀ ਗੋਲੀਆਂ ਦਾ।ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਸੀਮਾ ‘ਤੇ ਯਮੁਨਾ ਨਦੀ ਤੋਂ ਸਟੀ ਜ਼ਮੀਨ ਨੂੰ ਲੈ ਕੇ ਇਨ੍ਹਾਂ ਦੋਵਾਂ ਸੂਬਿਆਂ ਦੇ ਕਿਸਾਨ ਅਕਸਰ ਆਪਸ ‘ਚ ਭਿੜਦੇ ਰਹਿੰਦੇ ਹਨ ਜਿਸ ‘ਚ ਕਈ ਵਾਰ ਗੋਲੀਆਂ ਵੀ ਚੱਲ ਜਾਂਦੀਆਂ ਹਨ।ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਯਮੁਨਾ ਵਿਵਾਦ ਨੂੰ ਲੈ ਕੇ ਸਾਲਾਂ ਬੀਤ ਚੁੱਕੇ ਹਨ ਪਰ ਖੇਤਰ ਦੇ ਵਿਵਾਦ ਨੂੰ ਲੈ ਕੇ ਅਜੇ ਤੱਕ ਨਾ ਤਾਂ ਹਰਿਆਣਾ ਸਰਕਾਰ ਅਤੇ ਨਾ ਹੀ ਉੱਤਰ ਪ੍ਰਦੇਸ਼ ਸਰਕਾਰ ਇਸ ਸਮੱਸਿਆ ਦਾ ਹੱਲ ਕਰ ਸਕੀ ਹੈ।