farmer protest 7 months complete: ਪਿਛਲ਼ੇ 7 ਮਹੀਨਿਆਂ ਤੋਂ ਕਿਸਾਨ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਕਰ ਰਹੇ ਹਨ।ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਤੋਮਰ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਦੇਹਰਾਦੂਨ ਵਿੱਚ ਗਾਂਧੀ ਪਾਰਕ ਨੇੜੇ ਪ੍ਰਦਰਸ਼ਨ ਕੀਤਾ। ਉਸੇ ਸਮੇਂ ਰਾਜ ਭਵਨ ਦਾ ਦੌਰਾ ਕਰਨ ਆਏ ਕਿਸਾਨਾਂ ਨੂੰ ਪੁਲਿਸ ਨੇ ਹਥੀਬਰਕਲਾ ਵਿਖੇ ਬੈਰੀਕੇਡ ਲਗਾ ਕੇ ਰੋਕਿਆ।ਕਿਸਾਨ ਅੰਦੋਲਨ ਦੇ ਮੱਦੇਨਜ਼ਰ ਮੋਹਾਲੀ ਸ਼ਹਿਰ ਦੀ ਅੰਦਰੂਨੀ ਸੜਕਾਂ ਪੂਰੀ ਤਰ੍ਹਾਂ ਸੀਲ ਕਰ ਦਿੱਤੀਆਂ ਗਈਆਂ ਹਨ।ਦੁਪਹਿਰ 1 ਵਜੇ ਕਿਸਾਨ ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰਾ ਤੋਂ ਰਵਾਨਾ ਹੋਏ।
ਦੂਜੇ ਪਾਸੇ ਮੋਹਾਲੀ ਤੋਂ ਕਿਸਾਨਾਂ ਨੇ ਅੰਬ ਸਾਹਿਬ ਤੋਂ ਯਾਦਵਿੰਦਰ ਚੌਕ ਵਲ ਕੂਚ ਕੀਤਾ।ਇਸ ਦੌਰਾਨ ਕਿਸਾਨ ਨੇਤਾ ਰੁਲਦੂ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਇੰਦਰਾ ਗਾਂਧੀ ਵਲੋਂ ਐਂਮਰਜੈਂਸੀ ਲਗਾਈ ਸੀ।ਉਸ ਨੂੰ ਯਾਦ ਕਰਦੇ ਹੋਏ ਇਹ ਮੋਰਚਾ ਕੱਢਿਆ ਜਾ ਰਿਹਾ ਹੈ।ਯਾਦਵਿੰਦਰ ਚੌਕ ‘ਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਡਿੰਗ ਕੀਤੀ ਪਰ ਕਿਸਾਨਾਂ ਨੇ ਉਹ ਪਾਰ ਕਰ ਲਏ ਹਨ।
ਹਰਿਆਣਾ ‘ਚ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਵੱਡੀ ਗਿਣਤੀ ‘ਚ ਕਿਸਾਨ ਨੇਤਾ ਪੰਚਕੂਲਾ ਤੋਂ ਚੰਡੀਗੜ ਵੱਲ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਲਈ ਰਾਜਭਵਨ ਕੂਚ ਕਰ ਰਹੇ ਹਨ।ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਅੱਜ ਕਿਸਾਨ ਵੱਡਾ ਪ੍ਰਦਰਸ਼ਨ ਕਰ ਰਹੇ ਹਨ।ਇਸ ਨੂੰ ਦੇਖਦੇ ਹੋਏ ਖੇਤੀ ਮੰਤਰੀ ਨੇ ਬਿਆਨ ਜਾਰੀ ਕੀਤਾ ਹੈ ਕਿ, ਮੈਂ ਸਾਰੇ ਕਿਸਾਨ ਯੂਨੀਅਨ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨਾਂ੍ਹ ਨੂੰ ਆਪਣਾ ਅੰਦੋਲਨ ਸਮਾਪਤ ਕਰਨਾ ਚਾਹੀਦਾ।ਭਾਰਤ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ।