Farmer protest govt talks today : ਅੱਜ ਦੀ ਮੀਟਿੰਗ ‘ਚ ਲੰਚ ਬ੍ਰੇਕ ਤੋਂ ਬਾਅਦ ਦੂਜੇ ਦੌਰ ਦੀ ਗੱਲਬਾਤ ਫਿਰ ਸ਼ੁਰੂ ਹੋ ਗਈ ਹੈ। ਇਹ ਬੈਠਕ 9 ਵੇਂ ਗੇੜ ਦੀ ਬੈਠਕ ਹੈ। ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀ। ਜਿਸ ‘ਤੇ ਕਿਸਾਨ ਆਗੂਆਂ ਨੇ ਸਵਾਲ ਖੜੇ ਕੀਤੇ ਹਨ। ਇਸ ਵਿਚਾਲੇ ਹੁਣ ਇੱਕ ਵਾਰ ਫਿਰ ਕਿਸਾਨਾਂ ਅਤੇ ਸਰਕਾਰ ਵਿਚਲੇ ਮਸਲੇ ਦੇ ਹੱਲ ਲਈ ਬੈਠਕ ਤਾਂ ਹੋ ਰਹੀ ਹੈ ਪਰ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਗੱਲਬਾਤ ਦੌਰਾਨ ਵੀ ਕਿਸਾਨ ਆਗੂਆਂ ਅਤੇ ਮੰਤਰੀਆਂ ਵਿਚਕਾਰ ਤਲਖ਼ੀ ਦੇਖਣ ਨੂੰ ਮਿਲੀ ਹੈ।
ਸਰਕਾਰ ਅਤੇ ਕਿਸਾਨਾਂ ਦਰਮਿਆਨ ਤਿੰਨਾਂ ਕਾਨੂੰਨਾਂ ਨੂੰ ਲੈ ਕੇ ਵਿਵਾਦ ਲਗਾਤਾਰ ਬਰਕਰਾਰ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਤਿੰਨੋਂ ਕਾਨੂੰਨਾਂ ਨੂੰ ਵਾਪਿਸ ਨਹੀਂ ਲਵਾਂਗੇ, ਪਰ ਅਸੀਂ ਸੋਧ ਕਰਨ ਲਈ ਤਿਆਰ ਹਾਂ। ਇਸ ਤੋਂ ਬਾਅਦ ਮੀਟਿੰਗ ਵਿੱਚ ਕਿਸਾਨਾਂ ਨੇ ਸਖਤ ਰੁਖ ਅਪਣਾਉਂਦਿਆਂ ਕਿਹਾ ਕਿ ਅਸੀਂ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ਕੁੱਝ ਵੀ ਪ੍ਰਵਾਨ ਨਹੀਂ ਕਰਾਂਗੇ। ਮੀਟਿੰਗ ਵਿੱਚ, ਖੇਤੀਬਾੜੀ ਮੰਤਰੀ ਦੁਆਰਾ ਕਿਸਾਨਾਂ ਨੂੰ ਕਿਹਾ ਗਿਆ ਕਿ ਦੇਸ਼ ਵਿੱਚ ਕਿਸਾਨ ਵੱਡੇ ਪੱਧਰ ‘ਤੇ ਕਾਨੂੰਨ ਦੇ ਸਮਰਥਨ ਵਿੱਚ ਹਨ, ਜਦਕਿ ਕਿਸਾਨਾਂ ਨੇ ਕਿਹਾ ਕਿ ਫਿਰ ਵੀ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਹਾਲਾਂਕਿ, ਹੁਣ ਕਿਸਾਨਾਂ ਵਲੋਂ ਪੰਜਾਬ ਵਿੱਚ ਮਾਰੇ ਗਏ ਛਾਪੇ, ਹਰਿਆਣੇ ਵਿੱਚ ਕਿਸਾਨਾਂ ‘ਤੇ ਕੀਤੀ ਗਈ ਕਾਰਵਾਈ ਦੇ ਮੁੱਦੇ ਨੂੰ ਉਠਾਇਆ ਗਿਆ ਹੈ। ਕਿਸਾਨਾਂ ਦੀ ਮੰਗ ਹੈ ਕਿ ਸਾਰੇ ਕੇਸ ਵਾਪਿਸ ਲਏ ਜਾਣ।
ਇਹ ਵੀ ਦੇਖੋ : ਸਾਈਕਲ ‘ਤੇ 470 ਕਿ.ਮੀ. ਦਾ ਸਫ਼ਰ ਤੈਅ ਕਰਕੇ ਕਿਸਾਨਾਂ ਦੇ ਹੱਕ ਲਈ ਇੱਕ ਮਹੀਨੇ ਤੋਂ ਡਟਿਆ ਬਜ਼ੁਰਗ