farmer protest meenakshi lekhi: ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਫਿਰ ਗੱਲਬਾਤ ਰਾਹੀਂ ਹੱਲ ਕੱਢਣ ‘ਤੇ ਜੋਰ ਦਿੱਤਾ ਹੈ।ਉਨਾਂ੍ਹ ਵਲੋਂ ਕਿਹਾ ਗਿਆ ਹੈ ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ।ਦੂਜੇ ਪਾਸੇ ਵਿਦੇਸ਼ ਸੂਬਾ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਸਾਨਾਂ ‘ਤੇ ਤਿੱਖੀ ਟਿੱਪਣੀ ਕਰਦੇ ਹੋਏ ਉਨਾਂ੍ਹ ਨੂੰ ਗੁੰਡੇ ਕਿਹਾ ਹੈ।ਉਨਾਂ੍ਹ ਵਲੋਂ ਕਿਹਾ ਗਿਆ ਹੈ ਕਿਸਾਨ ਸਿਰਫ ਵਿਚੋਲਿਆਂ ਦੀ ਮੱਦਦ ਕਰ ਰਹੇ ਹਨ।
ਨਰਿੰਦਰ ਸਿੰਘ ਤੋਮਰ ਦੇ ਬਿਆਨ ਦੀ ਗੱਲ ਕਰੀਏ ਤਾਂ ਉਨਾਂ੍ਹ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ ਅਤੇ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਨ।ਮੋਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ।
ਤੋਮਰ ਦੇ ਇਸ ਬਿਆਨ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਪ੍ਰੈੱਸ ਕਾਨਫੰ੍ਰਸ ‘ਚ ਵਿਵਾਦਿਤ ਬਿਆਨ ਦਿੱਤਾ।ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੁੰਡੇ ਕਿਹਾ ਹੈ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਕਿਸਾਨ ਨਹੀਂ ਹਨ।
ਉਨਾਂ੍ਹ ਨੇ ਤਰਕ ਦਿੱਤਾ ਕਿ ਇਸ ਪ੍ਰਦਰਸ਼ਨ ਦੀ ਆੜ ‘ਚ ਕੁਝ ਵਿਚੋਲਿਆਂ ਦੀ ਮੱਦਦ ਕੀਤੀ ਜਾ ਰਹੀ ਹੈ।ਮੀਨਾਕਸ਼ੀ ਦੀਆਂ ਨਜ਼ਰਾਂ ‘ਚ ਕਿਸਾਨ ਅੰਦੋਲਨ ਦੀ ਆੜ ‘ਚ ਸਿਆਸੀ ਏਜੰਡੇ ਨੂੰ ਧਾਰ ਦਿੱਤੀ ਜਾ ਰਹੀ ਅਤੇ ਸਿਰਫ ਇੱਕ ਨੇਰੇਟਿਵ ਨੂੰ ਅੱਗੇ ਵਧਾਇਆ ਜਾ ਰਿਹਾ ਹੈ।ਹੁਣ ਕਿਸਾਨਾਂ ‘ਤੇ ਜੇਕਰ ਮੀਨਾਕਸ਼ੀ ਲੇਖੀ ਤਿੱਖੀ ਟਿੱਪਣੀ ਰਹੀ ਤਾਂ ਪੇਗਾਸਸ ਵਿਵਾਦ ‘ਤੇ ਵੀ ਉਨ੍ਹਾਂ ਨੇ ਵਿਰੋਧੀਆਂ ‘ਤੇ ਜੋਰਦਾਰ ਹਮਲਾ ਕੀਤਾ।
ਕਿਸਾਨਾਂ ਨੇ ਜੰਤਰ-ਮੰਤਰ ਵਿਖੇ ਲਗਾਇਆ ‘ਗੁਰੂ ਕਾ ਲੰਗਰ’ ਪੰਗਤ ‘ਚ ਬੈਠ ਕੇ ਛਕਿਆ ਕਿਸਾਨਾਂ ਨੇ ਲੰਗਰ