Farmer protest pm modi speech: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਵਿਚਕਾਰ, ਪੀਐਮ ਮੋਦੀ ਅੱਜ ਵੱਡੇ ਪੱਧਰ ‘ਤੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ਵੀ ਪਤਾ ਨਹੀਂ ਹੈ ਕਿ ਗੁੜ ਗੰਨੇ ਦੇ ਰਸ ਤੋਂ ਬਣਾਇਆ ਜਾਂਦਾ ਹੈ ਜਾਂ ਮਸ਼ੀਨ ਵਿੱਚੋਂ ਬਾਹਰ ਆਉਂਦਾ ਹੈ, ਆਲੂ ਜ਼ਮੀਨ ਦੇ ਹੇਠਾਂ ਹੈ ਜਾਂ ਉੱਪਰ, ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਨੂੰ ਵਰਤ ਨਹੀਂ ਰੱਖਣਾ ਚਾਹੀਦਾ ਸਗੋਂ ਤੋਬਾ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਬਣਾਈ ਗਈ ਆਧੁਨਿਕ ਪ੍ਰਣਾਲੀ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸਟੋਰੇਜ-ਕੋਲਡ ਸਟੋਰੇਜ ਨਾਲ ਜੁੜੇ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਹ ਸੱਚ ਹੈ ਕਿ ਕਿਸਾਨ ਕਿਨ੍ਹੀ ਵੀ ਸਖਤ ਮਿਹਨਤ ਕਰ ਲਵੇ, ਪਰ ਜੇ ਫਲਾਂ-ਸਬਜ਼ੀਆਂ-ਅਨਾਜ ਦਾ ਢੁਕਵਾਂ ਭੰਡਾਰ ਨਾ ਹੋਵੇ ਅਤੇ ਜਾ ਸਹੀ ਢੰਗ ਨਾਲ ਨਾ ਹੋਵੇ ਤਾ ਉਸਦਾ ਵੱਡਾ ਨੁਕਸਾਨ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕਾਰੋਬਾਰੀ ਜਗਤ, ਦੇਸ਼ ਦੇ ਉਦਯੋਗ ਜਗਤ ਨੂੰ ਅਪੀਲ ਕਰਾਂਗਾ ਕਿ ਉਹ ਸਟੋਰੇਜ ਦੀਆ ਆਧੁਨਿਕ ਪ੍ਰਣਾਲੀਆਂ ਬਣਾਉਣ, ਕੋਲਡ ਸਟੋਰੇਜ ਬਣਾਉਣ, ਫੂਡ ਪ੍ਰੋਸੈਸਿੰਗ ਵਿੱਚ ਨਵੇਂ ਉੱਦਮ ਸਥਾਪਤ ਕਰਨ, ਅਤੇ ਸਾਡੇ ਨਿਵੇਸ਼ ਨੂੰ ਵਧਾਉਣ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਇਹ ਸਹੀ ਅਰਥਾਂ ਵਿੱਚ ਕਿਸਾਨੀ ਦੀ ਸੇਵਾ ਕਰਨਾ ਹੋਵੇਗਾ, ਦੇਸ਼ ਦੀ ਸੇਵਾ ਕਰਨਾ ਹੋਵੇਗਾ। ਦੁਨੀਆ ਦੇ ਵੱਡੇ ਦੇਸ਼ਾਂ ਦੇ ਕਿਸਾਨਾਂ ਲਈ ਆਧੁਨਿਕ ਸਹੂਲਤ ਉਪਲਬਧ ਹੈ, ਭਾਰਤ ਦੇ ਕਿਸਾਨਾਂ ਨੂੰ ਵੀ ਇਹ ਸਹੂਲਤ ਮਿਲਣੀ ਚਾਹੀਦੀ ਹੈ, ਇਸ ਵਿੱਚ ਹੁਣ ਦੇਰੀ ਨਹੀਂ ਹੋ ਸਕਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਆਲਮੀ ਦ੍ਰਿਸ਼ ਵਿੱਚ ਭਾਰਤ ਦੇ ਕਿਸਾਨ, ਸਹੂਲਤਾਂ ਦੀ ਅਣਹੋਂਦ ਵਿੱਚ, ਆਧੁਨਿਕ ਢੰਗਾਂ ਦੀ ਘਾਟ ਕਾਰਨ ਬੇਵੱਸ ਹੋ ਜਾਂਦੇ ਹਨ, ਇਸ ਸਥਿਤੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਹ ਕੰਮ ਜੋ 25-30 ਸਾਲ ਪਹਿਲਾਂ ਹੋਣਾ ਚਾਹੀਦਾ ਸੀ, ਉਹ ਹੁਣ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਲੋਕਾਂ ਨੂੰ ਉਹਨਾਂ ਤੋਂ ਸਵਾਲ ਕਰਨੇ ਚਾਹੀਦੇ ਹਨ ਜਿਹੜੇ ਆਪਣੇ ਚੋਣ ਮੈਨੀਫੈਸਟੋ ‘ਚ ਇਹਨਾਂ ਕਾਨੂੰਨਾਂ ਦੀ ਵਕਾਲਤ ਕਰ ਰਹੇ ਸਨ। ਇਹ ਕਾਨੂੰਨ ਰਾਤੋ ਰਾਤ ਨਹੀਂ ਆਏ, ਇਹਨਾਂ ਤੇ 20 ਸਾਲਾਂ ਤੋਂ ਵੱਧ ਸਮੇ ਤੋਂ ਚਰਚਾ ਹੁੰਦੀ ਰਹੀ ਹੈ। ਖੇਤੀਬਾੜੀ ਦੇ ਮਾਹਿਰਾਂ ਵੱਲੋਂ ਲਗਾਤਾਰ ਖੇਤੀਬਾੜੀ ਦੇ ਖੇਤਰ ‘ਚ ਸੁਧਾਰ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰਧਾਨ ਮੰਤਰੀ ਨੇ ਵਿਰੋਧੀਆ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਦੇਸ਼ ਦੇ ਕਿਸਾਨਾਂ ਨੂੰ ਵਰਗਲਾਉਣਾ ਬੰਦ ਕਰ ਦਿਓ। ਉਨ੍ਹਾਂ ਕਿਹਾ ਕੁੱਝ ਸਿਆਸੀ ਦਲ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਹਮਲੇ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਨੂੰਨ ‘ਚ ਕਮੀਆਂ ਬਾਬਤ ਬਾਰ-ਬਾਰ ਪੁੱਛਣ ‘ਤੇ ਵੀ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਹ ਕੰਮ ਜੋ 25-30 ਸਾਲ ਪਹਿਲਾਂ ਕੀਤੇ ਜਾਣੇ ਚਾਹੀਦੇ ਸਨ ਹੁਣ ਕੀਤੇ ਜਾ ਰਹੇ ਹਨ। ਪਿੱਛਲੇ 6 ਸਾਲਾਂ ਵਿੱਚ ਸਾਡੀ ਸਰਕਾਰ ਨੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਕੀਤਾ ਹੈ। ਤੇਜ਼ੀ ਨਾਲ ਬਦਲ ਰਹੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿੱਚ, ਸਹੂਲਤਾਂ ਦੀ ਘਾਟ, ਆਧੁਨਿਕ ਤਰੀਕਿਆਂ ਕਾਰਨ ਭਾਰਤ ਦਾ ਕਿਸਾਨ ਬੇਵੱਸ ਹੁੰਦਾ ਜਾਵੇ, ਇਸ ਸਥਿਤੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ ਮੈਂ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਦੱਸਣਾ ਚਾਹੁੰਦਾ ਹਾਂ – ਤੁਸੀਂ ਸਾਰਾ ਕਰੈਡਿਟ ਰੱਖ ਲਵੋ, ਮੈਨੂੰ ਕਰੈਡਿਟ ਨਹੀਂ ਚਾਹੀਦਾ। ਮੈਂ ਕਿਸਾਨ ਦੇ ਜੀਵਨ ‘ਚ ਸੁਖ ਚਾਹੁੰਦਾ ਹਾਂ, ਖੁਸ਼ਹਾਲੀ ਚਾਹੁੰਦਾ ਹਾਂ, ਖੇਤੀ ਵਿੱਚ ਆਧੁਨਿਕਤਾ ਚਾਹੁੰਦਾ ਹਾਂ। ਕ੍ਰਿਪਾ ਕਰਕੇ ਦੇਸ਼ ਦੇ ਕਿਸਾਨਾਂ ਨੂੰ ਧੋਖਾ ਦੇਣਾ ਬੰਦ ਕਰੋ, ਉਨ੍ਹਾਂ ਨੂੰ ਭਰਮਾਉਣਾ ਬੰਦ ਕਰੋ। ਇਹ ਕਾਨੂੰਨ ਲਾਗੂ ਹੋਇਆ 6-7 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਹੁਣ ਅਚਾਨਕ ਗੁੰਮਰਾਹ ਕਰਕੇ ਅਤੇ ਝੂਠ ਦਾ ਜਾਲ ਵਿਛਾ ਕੇ ਰਾਜਨੀਤਿਕ ਜਮੀਨ ਤਲਾਸ਼ਣ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ।
ਇਹ ਵੀ ਦੇਖੋ : ਕਿਸਾਨਾਂ ਦਾ ਕੇਸ ਸੁਪਰੀਮ ਕੋਰਟ ‘ਚ ਲੜਨਗੇ ਇਹ ਧਾਕੜ ਵਕੀਲ, ਜੋ ਕਦੇ ਕੇਸ ਨਹੀਂ ਹਾਰੇ