farmer protest update: ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 25ਵਾਂ ਦਿਨ ਹੈ।ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਕਾਰੀ ਕਿਸਾਨ ਦਿੱਲੀ-ਯੂਪੀ ਬਾਰਡਰ ‘ਤੇ ਡੇਟ ਹੋਏ ਹਨ।ਇਸ ਦੌਰਾਨ ਯੂਐੱਸਏ ਬੇਸਡ 2 ਸਿੱਖ ਐੱਨਜੀਓ ਨੇ ਟਿਕਰੀ ਬਾਰਡਰ ‘ਤੇ ਕਿਸਾਨਾਂ ਨੂੰ ਟਾਇਲਟ, ਗੀਜ਼ਰ ਅਤੇ ਟੈਂਟ ਦੀ ਸੁਵਿਧਾ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ।ਇਸ ਵਿਸ਼ੇ ‘ਤੇ ਗੱਲ ਕਰਦੇ ਹੋਏ ਸਿੱਖ ਪੰਚਾਇਤ ਫ੍ਰੇਮੋਂਟ ਕੈਲੀਫੋਰਨੀਆ ਦੇ ਹੁਸ਼ਿਆਰਪੁਰ ਦੇ ਵਸਨੀਕ ਐੱਸਪੀ ਸਿੰਘ ਖਾਲਸਾ ਨੇ ਦੱਸਿਆ ਕਿ ਜਿਨ੍ਹਾਂ ਥਾਵਾਂ ‘ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਦੂਜੇ ਪਾਸੇ ਬੁਨਿਆਦੀ ਸੁਵਿਧਾਵਾਂ ਦੀ ਕਮੀ ਹੈ।ਅਜਿਹੇ ‘ਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਲਈ
ਬੁਨਿਆਦੀ ਸੁਵਿਧਾਵਾਂ ਦਾ ਖਿਆਲ ੱਰੱਖਣਾ ਉਨਾਂ੍ਹ ਦਾ ਕਰਤੱਵ ਹੈ।ਉਨ੍ਹਾਂ ਨੇ ਕਿਹਾ ਕਿ, ਅਸੀਂ ਉਨ੍ਹਾਂ ਥਾਵਾਂ ਦੇ ਲਈ 200 ਪੋਰਟੇਬਲ ਟਾਇਲਟ ਅਤੇ ਗੀਜ਼ਰ ਦਾਨ ‘ਚ ਦੇਣ ਦਾ ਫੈਸਲਾ ਕੀਤਾ ਹੈ।ਨਾਲ ਹੀ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਵੋ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਰਹਿਣ ‘ਚ ਕੋਈ ਦਿੱਕਤ ਨਾ ਹੋਵੇ ਇਸ ਲਈ ਅਸੀਂ ਟੈਂਟ ਦਾ ਵੀ ਇੰਤਜਾਮ ਕਰਵਾਇਆ ਹੈ।ਕਿਸਾਨਾਂ ਦੇ ਸਮਰਥਨ ‘ਚ ਕਈ ਐੱਨਆਰਆਈ ਵੀ ਅੱਗੇ ਆਏ ਹਨ।ਦਿੱਲੀ ‘ਚ ਸਾਰੇ ਬਾਰਡਰਾਂ ‘ਤੇ ਕਿਸਾਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।ਦੂਜੇ ਪਾਸੇ ਖਾਣ ਦਾ ਵੀ ਪੂਰਾ ਇੰਤਜਾਮ ਕੀਤਾ ਗਿਆ ਹੈ।ਕਿਸਾਨਾਂ ਦੇ ਆਰਾਮ ਲਈ ਬੈੱਡ ਵੀ ਲਗਾਏ ਗਏ ਹਨ।ਉਨਾਂ੍ਹ ਥਾਵਾਂ ‘ਤੇ ਮੈਡੀਕਲ ਫੈਸਿਲਿਟੀ ਵੀ ਉਪਲੱਬਧ ਕਰਾਈ ਗਈ ਹੈ।ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਦਿੱਲੀ-ਯੂਪੀ ਬਾਰਡਰ ‘ਤੇ ਡਟੇ ਹੋਏ ਹਨ।ਉਨਾਂ੍ਹ ਦਾ ਕਹਿਣਾ ਹੈ ਜਦੋਂ ਤੱਕ ਸਰਕਾਰ ਇਨਾਂ੍ਹ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ, ਉਦੋਂ ਤੱਕ ਉਹ ਇਸ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ।
ਮੁੰਡਿਆਂ ਨੇ ਖੋਲ੍ਹ ਦਿੱਤਾ ਓਪਨ ਜਿੰਮ, ਡੌਲੇ ਦਿਖਾ ਕਰ ਰਹੇ ਨੇ ਮੋਦੀ ਨੂੰ Challenge,ਅਖੇ ‘ਹੁਣ ਕਬੱਡੀ ਵੀ ਖੇਡਾਂਗੇ’ !