farmer protest uttar pradesh: ਖੇਤੀ ਦੇ ਕਾਲੇ ਕਾਨੂੰਨਾਂ ਦੇ ਮੱਦੇਨਜ਼ਰ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਪਰ ਹੁਣ ਉੱਤਰ-ਪ੍ਰਦੇਸ਼ ਦੇ ਅਮਰੋਹਾ ‘ਚ ਕਿਸਾਨਾਂ ਨੇ ਇੱਕ ਨਵਾਂ ਅੰਦੋਲਨ ਚਲਾਇਆ ਹੈ।ਇਹ ਅੰਦੋਲਨ ਹੈ ਦੁੱਧ ਦਾ ਅੰਦੋਲਨ।ਇਥੋਂ ਕਰੀਬ ਅੱਧਾ ਦਰਜਨ ਕਿਸਾਨਾਂ ਨੇ ਸਰਕਾਰ ਨੂੰ ਦੁੱਧ ਨਾ ਵੇਚਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਇਲਾਕੇ ਦੀਆਂ ਦੁੱਧ ਡੇਅਰੀਆਂ ਸੁੰਨਸਾਨ ਹੋ ਗਈਆਂ ਹਨ।ਅਮਰੋਹਾ ਜ਼ਿਲੇ ਦੇ ਰਸੂਲਪੁਰ ਪਿੰਡਾਂ ‘ਚ ਕਿਸਾਨਾਂ ਨੇ ਡੇਅਰੀ ‘ਤੇ ਦੁੱਧ ਦੇਣਾ ਬੰਦ ਕਰ ਦਿੱਤਾ ਹੈ।ਇੰਨਾ ਹੀ ਨਹੀਂ, ਪਿੰਡ ‘ਚ ਆਉਣ ਵਾਲੀਆਂ ਦੁੱਧ ਦੀਆਂ ਗੱਡੀਆਂ ‘ਤੇ ਵੀ ਧਾਵਾ ਬੋਲਿਆ ਜਾ ਰਿਹਾ ਹੈ।ਦੁੱਧ ਲੈ ਕੇ ਆਈ ਇੱਕ ਗੱਡੀ ‘ਤੇ 11 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਨਾਲ ਹੀ ਕਿਸਾਨਾਂ ਵਲੋਂ ਡ੍ਰਾਈਵਰ ਨੂੰ ਆਪਣੇ ਕੋਲ ਬਿਠਾ ਲਿਆ, ਗੱਡੀ ਦੇ ਟਾਇਰ ਪੰਚਰ ਕਰਨ ਲਈ ਕਿਹਾ।ਦੱਸ ਦੇਈਏ ਕਿ ਕਿਸਾਨਾਂ ਨੇ ਡੇਅਰੀ ‘ਤੇ ਦੁੱਧ ਦੇਣਾ ਬੰਦ ਕਰ ਦਿੱਤਾ ਹੈ। ਨਾਲ ਹੀ ਹੋਰ ਲੋਕਾਂ ਤੋਂ ਵੀ ਅਜਿਹਾ ਹੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।ਦਰਅਸਲ, ਕਿਸਾਨਾਂ ਦਾ ਦਾਅਵਾ ਹੈ ਕਿ ਉਹ ਸਾਰੇ ਪਿੰਡਾਂ ਤੋਂ ਦੁੱਧ ਅਤੇ ਉਨ ਨਾਲ ਜੁੜਿਆ ਸਮਾਨ ਇਕੱਠਾ ਕਰਕੇ ਗਾਜ਼ੀਪੁਰ ਬਾਰਡਰ ‘ਤੇ ਭਿਜਵਾਉਣਗੇ।ਜਿਥੇ ਕਿਸਾਨਾਂ ਵਲੋਂ ਅੰਦੋਲਨ ਕੀਤਾ ਜਾ ਰਿਹਾ ਹੈ।ਖੇਤੀ ਕਾਨੂੰਨਾਂ ਦੇ ਵਿਰੁੱਧ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ ਹੁਣ ਵੱਖ-ਵੱਖ ਪਿੰਡਾਂ ਦੇ ਕਿਸਾਨ ਇਸੇ ਤਰਾਂ ਸਮਰਥਨ ਕਰ ਰਹੇ ਹਨ।
ਪੰਜਾਬ ਦੀ ਬੇਬੇ ਨੇ ਮੋਦੀ ਨੂੰ ਪਾਈਆਂ ਰੱਜ ਕੇ ਲਾਹਨਤਾਂ, ਹੱਸ- ਹੱਸ ਦੂਹਰੇ ਹੋ ਗਏ ਲੋਕ