Farmer runs tractor: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 19ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਉੱਥੇ ਹੀ ਦੂਜੇ ਪਾਸੇ ਬਿਹਾਰ ਦੇ ਸਮਸਤੀਪੁਰ ਵਿੱਚ ਇੱਕ ਕਿਸਾਨ ਗੋਭੀ ਦੇ ਵਾਜਬ ਭਾਅ ਨਾ ਮਿਲਣ ਕਾਰਨ ਇੰਨਾ ਟੁੱਟ ਗਿਆ ਕਿ ਉਸਨੇ ਆਪਣੀ ਲਹਿਰਾਉਂਦੀ ਫਸਲ ‘ਤੇ ਟਰੈਕਟਰ ਚਲਾ ਦਿੱਤਾ ।
ਦਰਅਸਲ, ਸਮਸਤੀਪੁਰ ਜ਼ਿਲ੍ਹੇ ਦੇ ਮੁਕਤਾਪੁਰ ਦੇ ਕਿਸਾਨ ਓਮ ਪ੍ਰਕਾਸ਼ ਯਾਦਵ ਦਾ ਕਹਿਣਾ ਹੈ ਕਿ ਗੋਭੀ ਦੀ ਖੇਤੀ ਵਿੱਚ ਚਾਰ ਹਜ਼ਾਰ ਪ੍ਰਤੀ ਕਿੱਲੋਗ੍ਰਾਮ ਦੀ ਲਾਗਤ ਆਉਂਦੀ ਹੈ ਅਤੇ ਮੰਡੀ ਵਿੱਚ ਇਹ ਇੱਕ ਰੁਪਏ ਕਿੱਲੋ ਵੀ ਨਹੀਂ ਵਿਕ ਰਿਹਾ ਹੈ । ਆਪਣੇ ਦਰਦ ਬਾਰੇ ਦੱਸਦਿਆਂ ਓਮ ਪ੍ਰਕਾਸ਼ ਯਾਦਵ ਨੇ ਕਿਹਾ ਕਿ ਪਹਿਲਾਂ ਤਾਂ ਗੋਭੀ ਨੂੰ ਮਜ਼ਦੂਰਾਂ ਤੋਂ ਕਟਵਾਉਣਾ ਪੈਂਦਾ ਹੈ ਤੇ ਫਿਰ ਬੋਰੀ ਵਿੱਚ ਪੈਕ ਕਰਵਾਉਣਾ ਪੈਂਦਾ ਹੈ। ਜਿਸ ਤੋਂ ਬਾਅਦ ਗੋਭੀ ਨੂੰ ਮੰਡੀ ਵਿੱਚ ਲਿਜਾਇਆ ਜਾਂਦਾ ਹੈ, ਪਰ ਆੜ੍ਹਤੀਏ ਇੱਕ ਰੁਪਏ ਕਿੱਲੋ ਵੀ ਗੋਭੀ ਦੀ ਫਸਲ ਖਰੀਦਣ ਲਈ ਤਿਆਰ ਨਹੀਂ ਹਨ। ਜਿਸ ਕਾਰਨ ਉਹ ਆਪਣੀ ਫਸਲ ‘ਤੇ ਟਰੈਕਟਰ ਚਲਾਉਣ ਲਈ ਮਜਬੂਰ ਹੈ । ਕਿਸਾਨ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਉਸਦੀ ਫਸਲ ਬਰਬਾਦ ਹੋਈ ਹੈ। ਉਸਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੋਈ ਉਸ ਦੀ ਫਸਲ ਖਰੀਦਣ ਵਾਲਾ ਨਹੀਂ ਸੀ।
ਓਮ ਪ੍ਰਕਾਸ਼ ਯਾਦਵ ਨੇ ਕਿਹਾ ਕਿ ਹੁਣ ਉਹ ਇਸ ਜਮੀਨ ‘ਤੇ ਕਣਕ ਬੀਜਣਗੇ । ਉਨ੍ਹਾਂ ਕਿਹਾ ਕਿ ਉਸਨੂੰ ਸਰਕਾਰ ਵੱਲੋਂ ਇੱਕ ਰੁਪਏ ਦਾ ਵੀ ਲਾਭ ਨਹੀਂ ਮਿਲ ਰਿਹਾ । ਇਸ ਤੋਂ ਪਹਿਲਾਂ ਉਸ ਦੀ ਬਹੁਤ ਸਾਰੀ ਕਣਕ ਖਰਾਬ ਹੋ ਗਈ ਸੀ, ਫਿਰ ਸਰਕਾਰ ਵੱਲੋਂ ਉਸਨੂੰ 1 ਹਜ਼ਾਰ 90 ਰੁਪਏ ਦਾ ਮੁਆਵਜ਼ਾ ਮਿਲਿਆ ਸੀ ।
ਦੱਸ ਦੇਈਏ ਕਿ ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੇ ਰੁਪਏ ਖਰਚ ਕਰ ਕੇ ਉਹ ਗੋਭੀ ਨੂੰ ਮੰਡੀ ਵਿੱਚ ਲੈ ਜਾਣਗੇ, ਉੱਥੇ ਉਸਦਾ ਮੂਲ ਧਨ ਵੀ ਵਾਪਿਸ ਨਹੀਂ ਹੋਣ ਵਾਲਾ ਹੈ। ਲਿਹਾਜ਼ਾ ਫਸਲ ਨੂੰ ਖੇਤ ਵਿੱਚ ਹੀ ਨਸ਼ਟ ਕਰਨਾ ਸਹੀ ਹੈ । ਖੇਤ ਵਿੱਚ ਟਰੈਕਟਰ ਚਲਾਉਂਦੇ ਵੇਖ ਕੇ ਆਸ-ਪਾਸ ਦੇ ਲੋਕ ਖੇਤ ਪਹੁੰਚ ਗਏ ਅਤੇ ਖੇਤ ਵਿੱਚੋਂ ਗੋਭੀ ਲੈ ਕੇ ਘਰ ਲੈ ਗਏ । ਆਪਣੀ ਫਸਲ ਦੀ ਕੀਮਤ ਨਾ ਪਾਉਣ ਵਾਲੇ ਕਿਸਾਨ ਫਿਲਹਾਲ ਲੋਕਾਂ ਨੂੰ ਆਪਣੀ ਗੋਭੀ ਲੈ ਜਾਂਦਾ ਦੇਖ ਕੇ ਸੰਤੁਸ਼ਟ ਸੀ। ਇਸ ਕਿਸਾਨ ਨੇ ਕਿਹਾ ਕਿ ਇਹ ਸਭ ਪਿੰਡ ਦੇ ਲੋਕ ਅਤੇ ਮਜ਼ਦੂਰ ਹਨ, ਜੋ ਸਬਜ਼ੀਆਂ ਖਾਣ ਤੋਂ ਬਾਅਦ ਖੁਸ਼ ਹੋਣਗੇ।
ਇਹ ਵੀ ਦੇਖੋ: ਭੁਖ ਹੜਤਾਲ ਤੇ ਡਟੇ ਕਿਸਾਨਾਂ ਲਈ ਰਾਜੇਵਾਲ ਦਾ ਕਿਸਾਨਾਂ ਦੀ ਸਟੇਜ ਤੋਂ ਵੱਡਾ ਐਲਾਨ