ਕਿਸਾਨ ਆਪਣੀ ਫਸਲ ਦੀ ਚੰਗੀ ਕੀਮਤ ਹਾਸਲ ਕਰਨ ਨੂੰ ਲੈ ਕੇ ਪੂਰੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਫਿਰ ਵੀ ਉਨ੍ਹਾਂ ਨੂੰ ਮਨਚਾਹੀ ਕੀਮਤ ਕਦੇ ਹੀ ਮਿਲਦੀ ਹੈ । ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੇ ਗਡਗ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਕਿਸਾਨ 415 ਕਿ. ਮੀ. ਤੋਂ ਵੱਧ ਦੂਰੀ ਤੈਅ ਕਰ ਕੇ ਬੈਂਗਲੁਰੂ ਪਹੁੰਚਿਆ। ਬੈਂਗਲੁਰੂ ਦੇ ਯਸ਼ਵੰਤਪੁਰ ਬਾਜ਼ਾਰ ਵਿੱਚ 205 ਕਿਲੋ ਪਿਆਜ਼ ਵੇਚਣ ’ਤੇ ਉਸਨੂੰ ਸਿਰਫ 8.36 ਰੁਪਏ ਮਿਲੇ । ਇਸ ਦੀ ਇੱਕ ਰਸੀਦ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ । ਪੋਸਟ ’ਤੇ ਹੋਰ ਕਿਸਾਨਾਂ ਨੂੰ ਆਪਣੀ ਪੈਦਾਵਾਰ ਬੈਂਗਲੁਰੂ ਨਾ ਲਿਆਉਣ ਦੀ ਚਿਤਾਵਨੀ ਦਿੱਤੀ ਗਈ । ਬਿੱਲ ਜਾਰੀ ਕਰਨ ਵਾਲੇ ਥੋਕ ਵਪਾਰੀ ਨੇ ਪਿਆਜ਼ ਦੀ ਕੀਮਤ 200 ਰੁਪਏ ਪ੍ਰਤੀ ਕੁਇੰਟਲ ਦੱਸੀ ਹੈ ਪਰ ਉਨ੍ਹਾਂ 24 ਰੁਪਏ ਕੁਲੀ ਫੀਸ ਅਤੇ 377.64 ਰੁਪਏ ਮਾਲ ਢੁਆਈ ਕੱਟ ਕੇ ਤਿੰਮਾਪੁਰ ਪਿੰਡ ਦੇ ਕਿਸਾਨ ਪਾਵਡੇਪਾ ਹੱਲੀਕੇਰੀ ਨੂੰ 8.36 ਰੁਪਏ ਦਿੱਤੇ ਹਨ ।
ਗਦੜ ਨੇੜੇ 50 ਕਿਸਾਨ ਯਸ਼ਵੰਤਪੁਰ ਬਾਜ਼ਾਰ ਵਿੱਚ ਪਿਆਜ਼ ਵੇਚਣ ਗਏ ਸਨ, ਜਿਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਪਿਆਜ਼ ਦੀ ਕੀਮਤ 500 ਰੁਪਏ ਪ੍ਰਤੀ ਕੁਇੰਟਲ ਹੈ ਪਰ ਉਹ 200 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਵੇਖ ਕੇ ਹੈਰਾਨ ਰਹਿ ਗਏ। ਕੀਮਤਾਂ ਤੋਂ ਨਾਰਾਜ਼ ਕਿਸਾਨ ਸੂਬਾ ਸਰਕਾਰ ਨੂੰ ਆਪਣੀ ਪੈਦਾਵਾਰ ਲਈ ਘੱਟੋ-ਘੱਟ ਸਮਰਥਨ ਕੀਮਤ ਐਲਾਨਣ ਲਈ ਮਜਬੂਰ ਕਰਨ ਵਾਸਤੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ ।
ਇਹ ਵੀ ਪੜ੍ਹੋ: ਮਾਤਮ ‘ਚ ਬਦਲਿਆ ਖੁਸ਼ੀ ਦਾ ਮਾਹੌਲ, ਭਤੀਜੇ ਦੇ ਵਿਆਹ ‘ਚ ਡਾਂਸ ਕਰਦਿਆਂ ਆਇਆ ਅਟੈਕ, ਹੋਈ ਮੌਤ
ਉਨ੍ਹਾਂ ਕਿਹਾ ਕਿ ਕਿਸਾਨ ਚਾਹੁੰਦੇ ਹਨ ਕਿ ਪਿਆਜ਼ ਲਈ ਜਲਦੀ MSP ਐਲਾਨੀ ਜਾਵੇ । ਪੁਣੇ ਤੇ ਤਾਮਿਲਨਾਡੂ ਦੇ ਕਿਸਾਨ ਜੋ ਆਪਣੀ ਪੈਦਾਵਾਰ ਯਸ਼ਵੰਤਪੁਰ ਲਿਆਉਂਦੇ ਹਨ, ਉਨ੍ਹਾਂ ਨੂੰ ਚੰਗੀ ਕੀਮਤ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਦੀ ਫਸਲ ਬਿਹਤਰ ਹੈ ਪਰ ਫਿਰ ਵੀ ਸਾਡੇ ਵਿਚੋਂ ਕਿਸੇ ਨੇ ਵੀ ਕੀਮਤ ਦੇ ਇੰਨਾ ਘੱਟ ਹੋਣ ਬਾਰੇ ਨਹੀਂ ਸੋਚਿਆ ਸੀ।
ਪਾਵਡੇਪਾ ਨੇ ਕਿਹਾ,‘‘ਮੈਨੂੰ ਸਿਰਫ 8 ਰੁਪਏ ਮਿਲੇ ਹਨ ਅਤੇ ਹੋਰ ਕਿਸਾਨਾਂ ਨੂੰ ਆਪਣੀ ਪੈਦਾਵਾਰ ਯਸ਼ਵੰਤਪੁਰ ਬਾਜ਼ਾਰ ਤੋਂ ਵੇਚਣ ਲਈ ਸੁਚੇਤ ਕਰਨ ਵਾਸਤੇ ਮੈਂ ਸੋਸ਼ਲ ਮੀਡੀਆ ’ਤੇ ਰਸੀਦ ਪੋਸਟ ਕੀਤੀ ਕਿਉਂਕਿ ਗਡਗ ਤੇ ਉੱਤਰੀ ਕਰਨਾਟਕ ਵਿੱਚ ਪਿਆਜ਼ ਦੀ ਫਸਲ ਦੀ ਚੰਗੀ ਕੀਮਤ ਨਹੀਂ ਮਿਲ ਰਹੀ। ਮੈਂ ਫਸਲ ਨੂੰ ਉਗਾਉਣ ਅਤੇ ਬਾਜ਼ਾਰ ਤੱਕ ਪਹੁੰਚਾਉਣ ਲਈ 25 ਹਜ਼ਾਰ ਰੁਪਏ ਤੋਂ ਵੱਧ ਖਰਚ ਕੀਤੇ ਹਨ। ਅਸੀਂ ਸੂਬਾ ਸਰਕਾਰ ਨੂੰ ਜਲਦ ਤੋਂ ਜਲਦ ਘੱਟੋ-ਘੱਟ ਸਮਰਥਨ ਕੀਮਤ ਐਲਾਨਣ ਦੀ ਬੇਨਤੀ ਕੀਤੀ ਹੈ ਕਿਉਂਕਿ ਲਗਾਤਾਰ ਮੀਂਹ ਕਾਰਨ ਇਸ ਪੂਰੇ ਸਾਲ ਵਿੱਚ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: