Farmers adopting different methods: ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨਾਂ ਦੀ ਸੁਰੱਖਿਆ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਵੱਖੋ-ਵੱਖਰੇ ਢੰਗ ਵਰਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਇਸ ਬਾਰੇ ਮੋਗਾ ਦੇ ਕਿਸਾਨਾਂ ਨੇ ਦੱਸਿਆ ਕਿ ਰਾਤ ਸਮੇਂ ਉਹ ਰੁੱਖਾਂ ‘ਤੇ ਮਚਾਨ ਬਣਾ ਕੇ ਬੈਠਦੇ ਹਨ ਅਤੇ ਹਰ ਗਤੀਵਿਧੀ ‘ਤੇ ਨਜ਼ਰ ਰੱਖਦੇ ਹਨ, ਤਾਂ ਜੋ ਰਾਤ ਦੇ ਸਮੇਂ ਪੰਡਾਲ ਵਿੱਚ ਕੋਈ ਵਿਰੋਧੀ ਅਨਸਰ ਦਾਖਲ ਨਾ ਹੋ ਸਕਣ। ਉਨ੍ਹਾਂ ਨੂੰ ਕਿਸੇ ਖ਼ਤਰੇ ਦਾ ਅਹਿਸਾਸ ਹੁੰਦਾ ਹੈ, ਤਾਂ ਉਹ ਅਲਾਰਮ ਵਜਾ ਦਿੰਦੇ ਹਨ, ਤਾਂ ਜੋ ਹੇਠਾਂ ਬੈਠੇ ਕਿਸਾਨ ਖ਼ਤਰੇ ਤੋਂ ਜਾਣੂ ਹੋ ਸਕਣ। ਟਿਕਰੀ ਬਾਰਡਰ ‘ਤੇ ਮੋਗਾ ਜ਼ਿਲੇ ਦੇ ਦੌਧਰ ਪਿੰਡ ਦੇ ਨੌਜਵਾਨ ਦਰੱਖਤਾਂ ‘ਤੇ ਚੜ੍ਹ ਰਾਤ ਨੂੰ ਦੀ ਰਾਖੀ ਕਰਦੇ ਹਨ।
ਇਸ ਤੋਂ ਇਲਾਵਾ ਕਿਸਾਨ ਆਗੂ ਅਮਰਜੀਤ ਸਿੰਘ ਨੇ ਵੀ ਦੱਸਿਆ ਕਿ ਖੇਤਾਂ ਵਿੱਚ ਇਸੇ ਤਰਾਂ ਰੁੱਖਾਂ ‘ਤੇ ਮਚਾਨ ਬਣਾ ਕੇ ਪੰਛੀਆਂ ਤੇ ਜਾਨਵਰਾਂ ਤੋਂ ਫਸਲ ਨੂੰ ਬਚਾਇਆ ਜਾਂਦਾ ਹੈ ਤਾਂ ਸਰਹੱਦ ‘ਤੇ ਵੀ ਇਸੇ ਤਰਾਂ ਮਚਾਨ ਬਣਾ ਕੇ ਦੁਸ਼ਮਣ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦਾ ਸਾਡੇ ਕੋਲ ਸ਼ੁਰੂ ਤੋਂ ਹੀ ਅਭਿਆਸ ਹੈ । ਇਸੇ ਤਰਜ਼ ‘ਤੇ ਕੋਈ ਵੀ ਸਮਾਜ ਵਿਰੋਧੀ ਅਨਸਰ ਦਿੱਲੀ ਦੀ ਸਰਹੱਦ ‘ਤੇ ਕਿਸਾਨੀ ਅੰਦੋਲਨ ਵਿੱਚ ਦਾਖਲ ਨਾ ਹੋ ਸਕਣ ।
ਉੱਥੇ ਹੀ ਪੰਜਾਬ ਪੁਲਿਸ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਭਾਜਪਾ ਨੇਤਾਵਾਂ ਘਿਰਾਓ ਨੂੰ ਦੇਖਦੇ ਹੋਏ 26 ਜਨਵਰੀ ਦੇ ਪ੍ਰੋਗਰਾਮਾਂ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਦੀ ਸ਼ੁਰੂਆਤ ਕੀਤੀ ਹੈ। ਪ੍ਰੋਗਰਾਮਾਂ ਵਿੱਚ ਡੀਜੀਪੀ ਦੀਆਂ ਹਦਾਇਤਾਂ ‘ਤੇ ਹਥਿਆਰਬੰਦ ਬਟਾਲੀਅਨ, ਪੀਏਪੀਜ਼, ਆਈਆਰਬੀ ਅਤੇ ਕਮਾਂਡੋ ਤਾਇਨਾਤ ਕੀਤੇ ਜਾਣਗੇ।
ਇਹ ਵੀ ਦੇਖੋ: ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live