Farmers agitation continue till December: ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਕਿਸਾਨ ਅੰਦੋਲਨ ਨੂੰ ਦਸੰਬਰ ਤੱਕ ਚਲਾਉਣ ਦੀ ਤਿਆਰੀ ਹੈ। ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ ਧਰਨੇ ਵਾਲੀ ਥਾਂ ‘ਤੇ ਗਰਮੀਆਂ ਅਤੇ ਬਾਰਿਸ਼ ਦੋਵਾਂ ਮੌਸਮਾਂ ਨੂੰ ਧਿਆਨ ਵਿੱਚ ਰੱਖਦਿਆਂ ਟੈਂਟ ਲਗਾਉਣ ਨੂੰ ਕਿਹਾ ਹੈ, ਤਾਂ ਜੋ ਆਉਣ ਵਾਲੇ ਮੌਸਮ ਵਿੱਚ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਾਰਤੀ ਕਿਸਾਨ ਯੂਨੀਅਨ ਦੇ ਅਨੁਸਾਰ ਸਰਕਾਰ ਨੇ ਅਜੇ ਤੱਕ ਗੱਲਬਾਤ ਲਈ ਕਿਸਾਨਾਂ ਨੂੰ ਕੋਈ ਸੱਦਾ ਨਹੀਂ ਭੇਜਿਆ ਹੈ, ਜਿਸ ਤੋਂ ਸਰਕਾਰ ਦੀ ਨੀਅਤ ਸਪੱਸ਼ਟ ਹੁੰਦੀ ਹੈ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਗਾਜੀਪੁਰ ਬਾਰਡਰ ‘ਤੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਚੱਲਣ ਵਾਲੇ ਅੰਦੋਲਨ ਲਈ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਨਵੰਬਰ-ਦਸੰਬਰ ਤੱਕ ਖਿੱਚਿਆ ਜਾ ਸਕਦਾ ਹੈ, ਇਸ ਲਈ ਮੌਸਮ ਦੇ ਅਨੁਸਾਰ ਧਰਨੇ ਵਾਲੀ ਥਾਂ ‘ਤੇ ਟੈਂਟ ਬਣਾਏ ਜਾਣ । ਰਾਸ਼ਟਰੀ ਬੁਲਾਰੇ ਨੇ ਕਿਹਾ ਕਿ ਅੰਦੋਲਨ ਕਾਰਨ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹਵੇਗਾ, ਬਲਕਿ ਨੁਕਸਾਨ ਤਾਂ ਰੇਲ ਵੇਚਣ ਅਤੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਨਾਲ ਹੋਵੇਗਾ । ਉਨ੍ਹਾਂ ਨੇ ਅੰਦੋਲਨ ਦੌਰਾਨ ਵੀ ਕਿਸਾਨ ਖੇਤ ਵਿੱਚ ਕੰਮ ਕਰ ਰਿਹਾ ਹੈ, ਉਹ ਦੇਸ਼ ਦੇ ਲੋਕਾਂ ਨੂੰ ਭੁੱਖਾ ਨਹੀਂ ਰਹਿਣ ਦੇਵੇਗਾ । ਉਨ੍ਹਾਂ ਦੱਸਿਆ ਕਿ 26 ਮਾਰਚ ਨੂੰ ਬੰਦ ਨੂੰ ਸਫਲ ਬਣਾਉਣ ਲਈ ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਦੀ ਰਣਨੀਤੀ ਨੂੰ ਦੁਹਰਾਉਂਦਿਆਂ ਦੱਸਿਆ ਕਿ 15 ਮਾਰਚ ਨੂੰ ਕਿਸਾਨ ਕਾਰਪੋਰੇਟ ਵਿਰੋਧ ਦਿਵਸ ਮਨਾਉਣਗੇ । 17 ਮਾਰਚ ਨੂੰ ਟਰੇਡ ਯੂਨੀਅਨਾਂ ਨਾਲ ਮਿਲ ਕੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ। 19 ਮਾਰਚ ਨੂੰ ਐਫਸੀਆਈ ਅਤੇ ਖੇਤੀ ਬਚਾਓ ਪ੍ਰੋਗਰਾਮ ਤਹਿਤ ਦੇਸ਼ ਭਰ ਦੀਆਂ ਮੰਡੀਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ । 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਸ਼ਹੀਦੀ ਦਿਵਸ ਮੌਕੇ ਯੂਥ ਕਿਸਾਨ ਅੰਦੋਲਨ ਦੀ ਜ਼ਿੰਮੇਵਾਰੀ ਸੰਭਾਲਣਗੇ । 26 ਮਾਰਚ ਨੂੰ ਭਾਰਤ ਬੰਦ ਰਹੇਗਾ ਅਤੇ 28 ਮਾਰਚ ਨੂੰ ਹੋਲਿਕਾ ਦਹਿਨ ਵਿੱਚ ਨਵੇਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਇੱਕ ਕਾਪੀ ਸਾੜ ਕੇ ਵਿਰੋਧ ਕੀਤਾ ਜਾਵੇਗਾ ਅਤੇ ਅਗਲੇ ਦਿਨ ਫੁੱਲਾਂ ਦੀ ਹੋਲੀ ਖੇਡੀ ਜਾਵੇਗੀ ।
ਇਹ ਵੀ ਦੇਖੋ: ਮਾਂ ਪੁੱਤ ਦੀ ਇਸ ਜੋੜੀ ਦੇ ਬਣਾਏ ਸੂਟਾਂ ਦੀ ਚੰਡੀਗੜ੍ਹ ਤੋਂ ਮੁੰਬਈ ਦੀਆਂ ਮਾਡਲਾਂ ਤੱਕ ਚਰਚਾ