Farmers at Singhu Border nab masked man: ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨ 26 ਮਾਰਚ ਨੂੰ ਟ੍ਰੈਕਟਰ ਰੈਲੀ ਕੱਢਣ ‘ਤੇ ਅੜੇ ਹੋਏ ਹਨ। ਸਰਕਾਰ ਵਲੋਂ ਕਾਨੂੰਨ ਮੁਲਤਵੀ ਕਰਨ ਦਾ ਪ੍ਰਸਤਾਵ ਕਿਸਾਨ ਪਹਿਲਾਂ ਹੀ ਖਾਰਿਜ ਕਰ ਚੁੱਕੇ ਹਨ। ਦਿੱਲੀ ਪੁਲਿਸ ਵਲੋਂ ਗਣਤੰਤਰ ਦਿਵਸ ਦੇ ਦਿਨ ਸੁਰੱਖਿਆ ਵਿਵਸਥਾ ਦਾ ਹਵਾਲਾ ਦੇ ਕੇ ਟ੍ਰੈਕਟਰ ਰੈਲੀ ਕੱਢਣ ਤੋਂ ਕਿਸਾਨਾਂ ਨੂੰ ਰੋਕਣ ਲਈ ਅਸਫਲ ਰਹੀ ਹੈ । ਹੁਣ ਕਿਸਾਨਾਂ ਨੇ ਅੜਿੱਕਾ ਪਾਉਣ ਦੀ ਸਾਜ਼ਿਸ਼ ਰਚੇ ਜਾਣ ਦਾ ਦੋਸ਼ ਲਗਾਇਆ ਹੈ । ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਇੱਕ ਸ਼ੱਕੀ ਨੂੰ ਫੜਿਆ ਹੈ।
ਦਰਅਸਲ, ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਜਿਸ ਸ਼ੱਕੀ ਨੂੰ ਫੜਿਆ ਹੈ, ਉਸ ਨੇ ਕਥਿਤ ਤੌਰ ‘ਤੇ ਇੱਕ ਪੁਲਿਸ ਅਧਿਕਾਰੀ ਦਾ ਨਾਮ ਲਿਆ ਹੈ। ਇਸ ਮਾਮਲੇ ਵਿੱਚ ਸ਼ੱਕੀ ਦਾ ਕਹਿਣਾ ਹੈ ਕਿ ਇਸ ਅਧਿਕਾਰੀ ਨੇ 26 ਜਨਵਰੀ ਨੂੰ ਕੁੱਝ ਗਲਤ ਹੋਣ ਤੇ ਮੰਚ ‘ਤੇ ਬੈਠਣ ਵਾਲੇ ਚਾਰ ਕਿਸਾਨ ਆਗੂਆਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਰਚੀ ਹੈ । ਅਧਿਕਾਰੀ ਨੇ ਉਨ੍ਹਾਂ ਚਾਰ ਆਗੂਆਂ ਦੀ ਤਸਵੀਰ ਵੀ ਸਾਂਝੀ ਕਰ ਰੱਖੀ ਹੈ । ਕਿਸਾਨਾਂ ਨੇ ਫੜੇ ਗਏ ਸ਼ੱਕੀ ਨੂੰ ਮੀਡੀਆ ਸਾਹਮਣੇ ਵੀ ਪੇਸ਼ ਕੀਤਾ।
ਸ਼ੱਕੀ ਨੇ ਖੁਲਾਸਾ ਕੀਤਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਹਥਿਆਰ ਲੈ ਕੇ ਜਾ ਰਹੇ ਹਨ ਜਾਂ ਨਹੀਂ, ਇਹ ਪਤਾ ਲਗਾਉਣ ਲਈ ਦੋ ਟੀਮਾਂ ਲਗਾਈ ਗਈਆਂ ਹਨ। ਉਹ ਖੁਦ 19 ਜਨਵਰੀ ਤੋਂ ਸਿੰਘੂ ਬਾਰਡਰ ‘ਤੇ ਹੈ। ਉਸਨੇ ਦੱਸਿਆ ਕਿ 26 ਜਨਵਰੀ ਦੇ ਦਿਨ ਉਨ੍ਹਾਂ ਦੀ ਯੋਜਨਾ ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚ ਹੀ ਮਿਲ ਜਾਣ ਦੀ ਸੀ । ਜੇਕਰ ਪ੍ਰਦਰਸ਼ਨਕਾਰੀ ਪਰੇਡ ਦੇ ਨਾਲ ਨਿਕਲਦੇ ਤਾਂ ਸਾਨੂੰ ਉਨ੍ਹਾਂ ਤੇ ਫਾਇਰ ਕਰਨ ਲਈ ਕਿਹਾ ਗਿਆ ਸੀ।
ਉੱਥੇ ਹੀ ਦੂਜੇ ਪਾਸੇ ਇਸ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਾਡਾ ਸਭ ਤੋਂ ਭੈੜਾ ਡਰ ਸੱਚ ਹੋ ਰਿਹਾ ਹੈ। ਉਹ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਖ਼ਤਮ ਕਰਨਾ ਚਾਹੁੰਦੇ ਹਨ? ਕਿਸਾਨ ਨੇਤਾ ਜਗਜੀਤ ਸਿੰਘ ਦਲੇਵਾਲ ਨੇ ਕਿਹਾ ਕਿ ਫੜੇ ਗਏ ਸ਼ੱਕੀ ਨੇ ਪ੍ਰਦਰਸ਼ਨਕਾਰੀਆਂ ‘ਤੇ ਪ੍ਰਦਰਸ਼ਨ ਵਾਲੀ ਥਾਂ ਦੇ ਕਰੀਬ ਇੱਕ ਕੁੜੀ ਵਲੋਂ ਛੇੜਛਾੜ ਦਾ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ । ਜਦੋਂ ਉਸ ਨੂੰ ਫੜਿਆ ਗਿਆ, ਉਸ ਨੇ ਇਹ ਸਵੀਕਾਰ ਕੀਤਾ ਕਿ ਉਹ ਇਹ ਦੇਖਣ ਲਈ ਹੰਗਾਮਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਸੇ ਪ੍ਰਦਰਸ਼ਨਕਾਰੀ ਕੋਲ ਕੋਈ ਹਥਿਆਰ ਤਾਂ ਨਹੀਂ । ਬਾਅਦ ਵਿੱਚ ਉਸ ਨੇ ਕਈ ਖੁਲਾਸੇ ਕੀਤੇ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਕਿਸਾਨਾਂ ਵਿਚਾਲੇ ਜਾਰੀ ਗਤਿਰੋਧ ‘ਤੇ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇ ਇਸ ਅੰਦੋਲਨ ਦਾ ਹੱਲ ਜਲਦੀ ਨਾ ਲੱਭਿਆ ਗਿਆ ਤਾਂ ਅੰਦੋਲਨ ਵਿੱਚ ਗ਼ਲਤ ਅਤੇ ਖਤਰਨਾਕ ਲੋਕ ਘੁਸਪੈਠ ਕਰ ਸਕਦੇ ਹਨ।
ਇਹ ਵੀ ਦੇਖੋ: US ਬੇਸਡ ਕੰਪਨੀ ‘ਚ ਵੱਡੇ ਪੈਕੇਜ ‘ਤੇ ਕਰਦਾ ਦੀ ਜੌਬ, ਕਿਸਾਨ ਅੰਦੋਲਨ ਦਾ ਨੌਜਵਾਨ ‘ਤੇ ਪਿਆ ਅਜਿਹਾ ਅਸਰ,