Farmers at vigyan bhawan refuse: ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦਾ ਅੱਜ ਅੱਠਵਾਂ ਦਿਨ ਹੈ। ਇਸੇ ਦੌਰਾਨ ਅੱਜ ਵਿਗਿਆਨ ਭਵਨ ਵਿੱਚ ਕਿਸਾਨ ਨੇਤਾਵਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦਾ ਇੱਕ ਹੋਰ ਦੌਰ ਚੱਲ ਰਿਹਾ ਹੈ। ਦੁਪਹਿਰ 12 ਵਜੇ ਤੋਂ ਵਿਗਿਆਨ ਭਵਨ ਵਿਖੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਵਿਚਾਰ ਵਟਾਂਦਰੇ ਚੱਲ ਰਹੇ ਹਨ।ਮੀਟਿੰਗ ਵਿੱਚ ਕਿਸਾਨਾਂ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਮੰਗ ਦੁਹਰਾਈ ਹੈ। ਸਰਕਾਰ ਅਤੇ ਕਿਸਾਨਾਂ ਦੀ ਇਸ ਮੀਟਿੰਗ ਦੌਰਾਨ ਇੱਕ ਅਨੌਖਾ ਨਜ਼ਾਰਾ ਵੀ ਵੇਖਿਆ ਗਿਆ।
ਦਰਅਸਲ ਦੁਪਹਿਰ 12 ਵਜੇ ਸ਼ੁਰੂ ਹੋਈ ਮੀਟਿੰਗ ਵਿੱਚ ਕੁੱਝ ਟਾਇਮ ਦਾ ਬ੍ਰੇਕ ਆਇਆ ਇਸ ਬਰੇਕ ਦੌਰਾਨ, ਸਰਕਾਰ ਵੱਲੋਂ ਕਿਸਾਨ ਨੇਤਾਵਾਂ ਲਈ ਖਾਣੇ ਦੇ ਪ੍ਰਬੰਧ ਕੀਤੇ ਗਏ ਸਨ। ਪਰ ਕਿਸਾਨ ਨੇਤਾਵਾਂ ਨੇ ਸਰਕਾਰ ਦੀ ਤਰਫੋਂ ਖਾਣ ਪੀਣ ਦੇ ਪ੍ਰਬੰਧ ਨੂੰ ਰੱਦ ਕਰ ਦਿੱਤਾ ਅਤੇ ਕਿਸਾਨ ਲੀਡਰਾਂ ਨੇ ਆਪਣੇ ਲਈ ਲੰਗਰ ਤੋਂ ਭੋਜਨ ਮੰਗਵਾਇਆ ਅਤੇ ਖਾਧਾ। ਕਿਸਾਨਾਂ ਦਾ ਵਤੀਰਾ ਵੇਖ ਕੇ ਸਪਸ਼ਟ ਹੈ ਕਿ ਕਿਸਾਨ ਖੇਤੀਬਾੜੀ ਬਿੱਲ ਰੱਦ ਕਰਵਾਉਣ ਦੇ ਮੂਡ ਵਿੱਚ ਆਏ ਹਨ।
ਇਹ ਵੀ ਦੇਖੋ : ਭਾਜਪਾ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝੱਟਕਾ, Parkash Singh Badal ਨੇ ਵਾਪਸ ਕੀਤਾ ਪਦਮ ਵਿਭੂਸ਼ਣ