Farmers chakka jam were : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ 73ਵੇਂ ਦਿਨ ਵੀ ਜਾਰੀ ਹੈ। ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਅੱਜ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿੱਚ ਅੱਜ ਯਾਨੀ ਕਿ ਸ਼ਨੀਵਾਰ ਦੁਪਹਿਰ ਨੂੰ 12 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਸੀ। ਇਸ ਚੱਕਾ ਜਾਮ ਦੌਰਾਨ ਐਂਬੂਲੈਂਸ ਤੇ ਸਕੂਲ ਬੱਸਾਂ ਵਰਗੀਆਂ ਸੇਵਾਵਾਂ ਨੂੰ ਛੂਟ ਦੇਣ ਦੀ ਗੱਲ ਕਹਿ ਗਈ ਸੀ। ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਕਿਹਾ ਗਿਆ ਸੀ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਚੱਕਾ ਜਾਮ ਨਹੀਂ ਹੋਵੇਗਾ। ਅੰਦੋਲਨ ਨੂੰ ਬੈਕਅਪ ਦੇਣ ਦੇ ਲਈ ਯੂਪੀ ਅਤੇ ਉਤਰਾਖੰਡ ਦੇ ਇੱਕ ਲੱਖ ਕਿਸਾਨਾਂ ਨੂੰ ਬੈਕਅਪ ਵਿੱਚ ਰੱਖਿਆ ਗਿਆ ਸੀ।
ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਕਰਨ ਦੀ ਮੰਗ ਨੂੰ ਲੇ ਕੇ ਅੱਜ ਜੰਮੂ ‘ਚ ਵੀ ਕਿਸਾਨਾਂ ਨੇ ਚੱਕਾ ਜਾਮ ਕੀਤਾ। ਕਿਸਾਨ ਜੱਥੇਬੰਦੀਆਂ ਨੇ ਪਠਾਨਕੋਟ ਹਾਈਵੇ ਨੂੰ ਜਾਮ ਕਰ ਕੇਂਦਰ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਰੇਬਾਜੀ ਕੀਤੀ। ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਦੇ ਸਮਰਥਨ ‘ਚ ਸ਼ਨੀਵਾਰ ਨੂੰ ਜੰਮੂ ‘ਚ ਵੀ ਕਿਸਾਨ ਵੱਡੀ ਗਿਣਤੀ ‘ਚ ਸੜਕਾਂ ‘ਤੇ ਉਤਰੇ ਹਨ। ਉੱਥੇ ਹੀ ਕਿਸਾਨਾਂ ਦੇ ਚੱਕਾ ਜਾਮ ਦੇ ਸਮਰਥਨ ‘ਚ ਸ਼ਨੀਵਾਰ ਨੂੰ ਔਰਤਾਂ ਨੇ ਵੀ ਇਸ ਪ੍ਰਦਰਸ਼ਨ ‘ਚ ਹਿੱਸਾ ਲਿਆ। ਕਿਸਾਨਾਂ ਦੀ ਮੰਗ ਹੈ ਕਿ ਜਦੋ ਤੱਕ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ ਓਦੋ ਤੱਕ ਕਿਸਾਨ ਦਿੱਲੀ ਦੀਆ ਸੜਕਾਂ ਤੋਂ ਨਹੀਂ ਉੱਠਣਗੇ। ਪ੍ਰਦਰਸ਼ਨ ਵਿੱਚ ਸ਼ਾਮਿਲ ਔਰਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਇਹ ਨਵੇਂ ਖੇਤੀਬਾੜੀ ਕਾਨੂੰਨ ਵਾਪਿਸ ਲੇ ਲੈਣੇ ਚਾਹੀਦੇ ਹਨ।