farmers denied to go to burari: ਖੇਤੀ ਕਾਨੂੰਨ 2020 ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬੁਰਾੜੀ ਜਾਣ ਤੋਂ ਨਾਂਹ ਕਰ ਦਿੱਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬੁਰਾੜੀ ਖੁੱਲੀ ਜੇਲ ਦੀ ਤਰ੍ਹਾਂ ਹੈ।ਕਿਸਾਨ ਸੰਗਠਨ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਸੂਬੇ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਗੱਲਬਾਤ ਲਈ ਰੱਖੀ ਗਈ ਸ਼ਰਤ ਕਿਸਾਨਾਂ ਦਾ ਅਪਮਾਨ ਹੈ।ਅਸੀਂ ਬੁਰਾੜੀ ਕਦੇ ਨਹੀਂ ਜਾਵਾਂਗੇ।ਬੁਰਾੜੀ ਓਪਨ ਪਾਰਕ ਨਹੀਂ ਹੈ ਇਕ ਓਪਨ ਜੇਲ ਹੈ।ਉਨ੍ਹਾਂ ਨੇ ਕਿਹਾ
ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਬੁਰਾੜੀ ਨਹੀਂ ਜਾਵਾਂਗੇ।ਸਾਨੂੰ ਇਸ ਗੱਲ ਦਾ ਪਤਾ ਹੈ ਕਿ ਬੁਰਾੜੀ ਓਪਨ ਜੇਲ ਹੈ।ਉੱਤਰਾਖੰਡ ਕਿਸਾਨ ਸੰਘ ਦੇ ਪ੍ਰਧਾਨ ਨੂੰ ਦਿੱਲੀ ਪੁਲਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜੰਤਰ-ਮੰਤਰ ਲਿਜਾਇਆ ਜਾਵੇਗਾ।ਪਰ ਉਨ੍ਹਾਂ ਨੂੰ ਬੁਰਾੜੀ ਮੈਦਾਨ ‘ਚ ਲੈ ਜਾ ਕੇ ਬੰਦ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਸੰਗਠਨਾਂ ਤੋਂ 3 ਦਸੰਬਰ ਤੋਂ ਪਹਿਲਾਂ ਗੱਲਬਾਤ ਦਾ ਪ੍ਰਸਤਾਵ ਰੱਖਿਆ ਸੀ।
ਇਹ ਵੀ ਦੇਖੋ:Jonny Baba ਵੀ ਪਹੁੰਚੇ ਕੁੰਡਲੀ ਬਾਰਡਰ, ਕਿਹਾ ਆਖਰੀ ਸਾਹਾਂ ਤੱਕ ਲੜਾਂਗੇ, Exclusive Interview