farmers IT wing: ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ ਲਿਆ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮਸ ਰਾਹੀਂ ਇੱਕ ਕਰੋੜ ਲੋਕਾਂ ਨੂੰ ਨਾਲ ਜੋੜਨ ਦੀ ਯੋਜਨਾ ਬਣਾਈ ਗਈ ਹੈ। ਡਿਜੀਟਲ ਪਲੇਟਫਾਰਮ ਰਾਹੀਂ ਲੋਕਾਂ ਤੱਕ ਕਿਸਾਨੀ ਅੰਦੋਲਨ ਦੀ ਹਰ ਜਾਣਕਾਰੀ ਪਹੁੰਚਾਈ ਜਾਵੇਗੀ। ਹੈਸ਼ ਟੈਗ #ਡਿਜੀਟਲਕਿਸਾਨ #ਕਿਸਾਨ #ਏਕਤਾਮੋਰਚਾ #Kisanektamorcha ਹੋਣਗੇ। ਫੇਸਬੁੱਕ, ਇੰਸਟਾ, ਟਵਿੱਟਰ, ਯੂ-ਟਿਊਬ ‘ਤੇ ਬਣਾਇਆ ਗਿਆ ਹੈ। ਵਰਚੂਅਲ ਮੀਟਿੰਗਾਂ ਦਾ ਸਿਸਟਮ ਵੀ ਹੋਵੇਗਾ।
ਦੇਸ਼ ਦੇ ਕਿਸੇ ਵੀ ਹਿੱਸੇ ‘ਚ ਲੱਗਣ ਵਾਲੇ ਹਰੇਕ ਧਰਨੇ ਦੀ ਲਾਈਵ ਕਵਰੇਜ ਦਿੱਤੀ ਜਾਵੇਗੀ। ਇਹਨਾਂ ਪੇਜਾਂ ਤੋਂ ਸਾਰੀ ਕਵਰੇਜ ਲਈ ਜਾ ਸਕਦੀ ਹੈ। ਮੀਡੀਆ ਵਾਲੇ ਵੀ ਇਹਨਾਂ ਪੇਜਾਂ ਤੋਂ ਕਵਰੇਜ ਲੈ ਸਕਦੇ ਹਨ। ਸਰਕਾਰ ਦੀਆਂ ਗੱਲਾਂ ਦਾ ਜਵਾਬ ਇਹਨਾਂ ਪਲੇਟਫਾਰਮਾਂ ਤੋਂ ਦਿੱਤਾ ਜਾਵੇਗਾ। ਭਾਜਪਾ ਦੇ ਆਈ.ਟੀ ਸੈੱਲ ਅਤੇ ਹੋਰ ਕੋਈ ਵੀ ਇਸ ਅੰਦੋਲਨ ਨੂੰ ਬਦਨਾਮ ਕਰੇਗਾ ਤਾਂ ਇਸ ਪਲੇਟਫਾਰਮ ਤੋਂ ਜਵਾਬ ਦਿੱਤਾ ਜਾਵੇਗਾ। ਸੁਪਰੀਮ ਕੋਰਟ ਵਿੱਚੋਂ ਜੋ ਵੀ ਫੈਸਲਾ ਕੱਲ੍ਹ ਆਏਗਾ ਉਸ ਤੋਂ ਬਾਅਦ ਅੱਗੇ ਦੇ ਐਕਸ਼ਨ ਲਈ ਚਰਚਾ ਕੀਤੀ ਜਾਵੇਗੀ।