farmers leader rakesh tikait: ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਡਟੇ ਹੋਏ ਹਨ।ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ।ਕਿਸਾਨ ਨੇ ਦਿੱਲੀ ਬਾਰਡਰ ‘ਤੇ ਬੈਠ ਹਰ ਦੁੱਖ ਹੰਡਾਇਆ ਭਾਵੇਂ ਉਹ ਕੜਾਕੇ ਦੀ ਠੰਡ, ਅੱਤ ਦੀ ਗਰਮੀ, ਮੀਂਹ ਹਨੇਰੀ ਝੱਖੜ ਪਰ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਗੈਰ ਵਾਪਸ ਨਹੀਂ ਜਾਣਗੇ।
ਜ਼ਿਕਰਯੋਗ ਹੈ ਕਿ ਭਾਜਪਾ ਆਗੂਆਂ ਵਲੋਂ ਕਿਸਾਨ ਅੰਦੋਲਨ ‘ਤੇ ਚੁੱਕੇ ਜਾ ਰਹੇ ਸਵਾਲਾਂ ਵਿਚਾਲੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰ ਜੋ ਮਰਜ਼ੀ ਕਰ ਲਵੇ, ਅੰਦੋਲਨ ਜਾਰੀ ਰਹੇਗਾ ਅਤੇ ਸਰਕਾਰ ਦਾ ਇਲਾਜ ਕਰਕੇ ਹੀ ਕਿਸਾਨ ਵਾਪਸ ਜਾਣਗੇ।ਉਨਾਂ੍ਹ ਕਿਹਾ ਕਿ ਸਰਕਾਰ ਦਾ ਇਲਾਜ ਲੱਭ ਗਿਆ ਹੈ ਤੇ ਕਿਸਾਨ ਉਸਦੀ ਦਵਾਈ ਦੇ ਕੇ ਹੀ ਜਾਣਗੇ।ਇਹ 6 ਮਹੀਨਿਆਂ ਦਾ ਕੋਰਸ ਹੈ, ਦਵਾਈ ਦੇ ਦੇਵਾਂਗਾ ਅਤੇ ਸਰਕਾਰ ਠੀਕ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਗਲਤਫਹਿਮੀ ਹੈ ਕਿ ਕਿਸਾਨ ਵਾਪਸ ਚਲੇ ਜਾਣਗੇ।ਉਨਾਂ੍ਹ ਦਾ ਕਹਿਣਾ ਹੈ ਕਿ ਸਰਕਾਰ ਦੇ ਇਲਾਜ ਲਈ ਦਵਾਈ ਮਿਲ ਗਈ ਹੈ 6-7 ਮਹੀਨਿਆਂ ‘ਚ ਫਰਕ ਪੈ ਜਾਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਬੀਮਾਰੀ ਕੀ ਹੈ, ਇਸ ਦਾ ਇਲਾਜ ਬਹੁਤ ਜ਼ਰੂਰੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ,ਜਿੰਨਾਂ ਸਮਾਂ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਕਿਸਾਨ ਵਾਪਸ ਨਹੀਂ ਜਾਣਗੇ।