farmers leader ruldhu mansa: ਕੱਲ੍ਹ ਫਤਿਹਗੜ੍ਹ ਸਾਹਿਬ ਜੋ ਇਕੱਠ ਹੋਇਆ ਸੀ ਉਸ ‘ਤੇ ਰੁਲਦੂ ਮਾਨਸਾ ਨੇ ਕਿਹਾ ਕਿ ਉਹ ਇੱਕ ਭਾਰੀ ਇਕੱਠ ਸੀ ਜਿਸ ਨੂੰ ਦੇਖ ਸਭ ਹੈਰਾਨ ਸਨ।ਕੱਲ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਦੋਂ ਕਿ ਇਹ ਪਹਿਲੀ ਵਾਰ ਨਹੀਂ ਹੈ ਪਰ ਕੱਲ੍ਹ ਦੇ ਬੰਦ ‘ਚ ਕੁਝ ਵੱਖਰਾ ਹੋਵੇਗਾ ਕਿਉਂਕਿ ਪਹਿਲਾਂ ਕਿਸਾਨ ਸੰਗਠਨ ਕਹਿੰਦੇ ਸਨ ਜਿਸ ਨੂੰ ਜਬਰਦਸਤੀ ਵੀ ਬੰਦ ਕਰਾਉਣਾ ਪੈਂਦਾ ਸੀ ਪਰ ਇਸ ਵਾਰ ਵੱਖ-ਵੱਖ ਸੰਗਠਨ ਅਤੇ ਟ੍ਰੇਡ ਯੂਨੀਅਨਾਂ ਨਾਲ ਵੀ ਸੰਪਰਕ ਹੋਇਆ ਹੈ।ਕੱਲ ਸਵੇਰੇ 6 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਹੈ।ਜਿਸ ‘ਚ 12 ਘੰਟੇ ਦਾ ਬੰਦ ਹੈ ਜਿਸ ਨਾਲ ਕਿਸਾਨ ਵਿਰੋਧ ‘ਚ ਰੇਲ ਪਟੜੀਆਂ ‘ਤੇ ਵੀ ਜਾਣਗੇ।ਸਰਕਾਰ ਪਿਛਲੇ ਸਾਲ ਇੱਕ ਬੀਮਾਰੀ ਲੈ ਕੇ ਆਈ ਹੈ
ਜਿਸ ‘ਚ ਕੋਰੋਨਾ ਦਾ ਜ਼ਿਕਰ ਕਰਦਿਆਂ ਰੁਲਦੂ ਸਿੰਘ ਨੇ ਕਿਹਾ ਅਜੇ ਤੱਕ ਦੋ ਵੱਡੀਆਂ ਜੰਗਾਂ ਹੋਈਆਂ ਜਿਸ ‘ਚ ਪਰਮਾਣੂ ਬੰਬ ਵੀ ਚੱਲ ਚੁੱਕਾ ਹੈ, ਹੁਣ ਸਰਕਾਰਾਂ ਜੰਗ ਤਾਂ ਲਗਾ ਨਹੀਂ ਸਕਦੀਆਂ।ਉਦੋਂ ਪ੍ਰਮਾਣੂ ਬੰਬ ਨਾਲ ਸਮਾਪਤ ਹੋਈ ਸੀ ਹੁਣ ਤਾਂ ਸ਼ੁਰੂਆਤ ਪਰਮਾਣੂ ਤੋਂ ਹੋ ਰਹੀ ਹੈ।ਹੁਣ ਦੁਨੀਆ ‘ਚ ਵਹਿਮ ਫੈਲਾਇਆ ਗਿਆ ਹੈ ਕਿ ਉਸਦਾ ਡਰ ਬਣ ਜਾਵੇ ਜਦੋਂ ਕਿ ਖਾਂਸੀ ਜ਼ੁਕਾਮ ਸਭ ਨੂੰ ਹੁੰਦਾ ਹੈ।ਇਹ ਕੋਰੋਨਾ ਦੇ ਨਾਮ ‘ਤੇ ਸੰਸਾਰਿਕ ਜੰਗ ਹੈ ਜਦੋਂ ਇਹ ਪਿਛਲੇ ਸਾਲ ਇਹ ਬੀਮਾਰੀ ਆਈ ਤਾਂ ਉਸ ‘ਚ ਬਹੁਤ ਸਾਰੇ ਲੋਕ ਇੱਧਰ ਉੱਧਰ ਗਏ ਜਿਸ ‘ਚ ਮੌਤਾਂ ਵੀ ਹੋਈਆਂ।ਹੁਣ ਅਜਿਹਾ ਲੱਗਦਾ ਹੈ ਕਿ ਕੋਰੋਨਾ ਛੁੱਟੀਆਂ ਕੱਟ ਕੇ ਆਇਆ ਹੈ ਤਾਂ ਉਸ ‘ਚ ਲੋਕ ਹੁਣ ਵੀ ਮਰਨਗੇ ਕਿਉਂਕਿ ਬੰਦ ਨਾਲ ਪ੍ਰਦੂਸ਼ਣ ਮੁਕਤ ਹੋ ਗਿਆ ਅਤੇ ਉਸਤੋਂ ਬਾਅਦ ਫਿਰ ਤੋਂ ਜਦੋਂ ਪ੍ਰਦਸ਼ਣ ਆਇਆ ਤਾਂ ਉਸ ਨਾਲ ਬਜ਼ੁਰਗ ਮਰਨਗੇ।ਰੁਲਦੂ ਮਾਨਸਾ ਨੇ ਕਿਹਾ 1 ਮਹੀਨਾ ਬੰਦ ਦਾ ਸੱਦਾ ਕੀਤਾ ਜਾਣਾ ਚਾਹੀਦਾ ਅਸੀਂ ਉਸਦਾ ਸਮਰਥਨ ਕਰਾਂਗੇ ਜਿਸ ‘ਚ ਪੂਰਨ ਬੰਦ ਹੋਣਾ ਚਾਹੀਦਾ।ਰੂਲਦੂ ਮਾਨਸਾ ਦਾ ਦਾਅਵਾ ਹੈ ਕਿ ਕੋਰੋਨਾ ਨਾਲ ਨਹੀਂ ਲੋਕ ਪ੍ਰਦੂਸ਼ਣ ਨਾਲ ਮਰਨਗੇ।
ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ