Farmers planted crusher on Ghazipur border: ਕਿਸਾਨ ਅੰਦੋਲਨ ਨੂੰ ਨਵੀਂ ਧਾਰ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਆਪਣੇ ਪਿਤਾ ਮਹਿੰਦਰ ਸਿੰਘ ਟਿਕੈਤ ਦੇ ਰਾਹ ‘ਤੇ ਤੁਰ ਪਏ ਹਨ। ਦਰਅਸਲ, ਰਾਕੇਸ਼ ਟਿਕੈਤ ਨੇ ਜ਼ਮੀਨ ‘ਤੇ ਬੈਠ ਕੇ ਆਪਣੇ ਹੱਥਾਂ ਨਾਲ ਕੋਲਹੂ ਵਿੱਚ ਗੰਨੇ ਲਗਾਏ ਅਤੇ ਤੇ ਗੰਨੇ ਦਾ ਰਸ ਕੱਢ ਕੇ ਅੰਦੋਲਨਕਾਰੀ ਕਿਸਾਨਾਂ ਨੂੰ ਪਿਆਇਆ । 1995 ਵਿੱਚ ਮਹਿੰਦਰ ਸਿੰਘ ਟਿਕੈਤ ਨੇ ਕੋਲਹੂ ਨੂੰ ਲਾਲ ਕਿਲ੍ਹੇ ‘ਤੇ ਉਦੋਂ ਚਲਾਇਆ ਸੀ ਜਦੋਂ ਉਹ WTO ਖਿਲਾਫ਼ ਅੰਦੋਲਨ ਕਰ ਰਹੇ ਸਨ।
ਹੁਣ ਇਹ ਸਪੱਸ਼ਟ ਹੈ ਕਿ ਜਦੋਂ ਤੱਕ ਸਰਕਾਰ ‘ਤੇ ਸਖ਼ਤ ਦਬਾਅ ਨਹੀਂ ਪਵੇਗਾ, ਉਹ ਕੁਝ ਵੀ ਨਹੀਂ ਦੇਣ ਵਾਲੀ ਨਹੀਂ ਹੈ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਹੌਲੀ-ਹੌਲੀ ਗਰਮੀਆਂ ਦਾ ਮੌਸਮ ਆਉਣ ਲੱਗ ਗਿਆ ਹੈ, ਅੰਦੋਲਨ ਵਿੱਚ ਡਟੇ ਹੋਏ ਕਿਸਾਨਾਂ ਨੂੰ ਗੰਨੇ ਦਾ ਰਸ ਪਿਲਾਉਣ ਲਈ ਇਹ ਕੋਲਹੂ ਲਗਾਇਆ ਗਿਆ ਹੈ। ਇਸਦੇ ਨਾਲ ਹੀ ਇਹ ਕੋਹਲੂ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਖਤੀ ਤੋਂ ਬਿਨ੍ਹਾਂ ਕੁਝ ਨਹੀਂ ਹੁੰਦਾ।
ਇਸ ਤੋਂ ਇਲਾਵਾ ਰਾਕੇਸ਼ ਟਿਕੈਤ ਨੇ ਕਿਹਾ, “ਇੱਕ ਸਮਾਂ ਅਜਿਹਾ ਸੀ ਜਦੋਂ ਪੈਸਾ ਬਹੁਤ ਘੱਟ ਹੁੰਦਾ ਸੀ ਅਤੇ ਖੁਸ਼ੀਆਂ ਬਹੁਤ ਜ਼ਿਆਦਾ ਹੁੰਦੀਆਂ ਸਨ । ਹੁਣ ਪੈਸਾ ਵਧਿਆ ਹੈ ਪਰ ਖੁਸ਼ੀਆਂ ਕਿਧਰੇ ਗੁਆਚ ਗਈਆਂ ਹਨ। ਪਹਿਲਾਂ ਪਿੰਡ ਵਿੱਚ ਅਸੀਂ ਹਰ ਚੀਜ ਦੇ ਬਦਲੇ ਕਣਕ ਲੈਂਦੇ ਸੀ। ਪਰ ਹੁਣ ਅਜਿਹਾ ਨਹੀਂ ਹੈ। ਇਸਦਾ ਵੱਡਾ ਕਾਰਨ ਦੇਸ਼ ‘ਤੇ ਕਾਰਪੋਰੇਟ ਦਾ ਕਬਜ਼ਾ ਹੋਣਾ ਹੈ। ਟਿਕੈਤ ਨੇ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਗਏ ਇਨ੍ਹਾਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਰਾਹੀਂ ਅਜਿਹੀ ਸਥਿਤੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤ ਵਿੱਚੋਂ ਖਾਣ ਲਈ ਇੱਕ ਗੰਨਾ ਵੀ ਨਹੀਂ ਤੋੜ ਸਕੇਗਾ।