farmers postpone kisan andolan view corona: ਕਾਂਗਰਸ ਨੇਤਾ ਅਤੇ ਕਲਿਕ ਪੀਠਾਧੀਸ਼ਵਰ ਆਚਾਰੀਆ ਪ੍ਰਮੋਦ ਕ੍ਰਿਸ਼ਣਮ ਨੇ ਕਿਸਾਨਾਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਹੈ।ਉਨਾਂ੍ਹ ਨੇ ਮੰਗਲਵਾਰ ਨੂੰ ਇੱਕ ਟਵੀਟ ਕਰਦੇ ਹੋਏ ਕਿਹਾ ਕਿ ਦੇਸ਼ ‘ਤੇ ਜਦੋਂ-ਜਦੋਂ ਕੋਈ ਸੰਕਟ ਆਇਆ ਹੈ, ਕਿਸਾਨ ਹਮੇਸ਼ਾ ਦੇਸ਼ ਦੇ ਨਾਲ ਖੜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਇਸ ਸਥਿਤੀ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਆਪਣਾ ਅੰਦੋਲਨ ਇਸ ਸਮੇਂ ਲਈ ਮੁਲਤਵੀ ਕਰ ਦੇਣਾ ਚਾਹੀਦਾ।ਪ੍ਰਿਯੰਕਾ ਗਾਂਧੀ ਦੇ ਵਿਸ਼ੇਸ ਸਲਾਹਕਾਰ ਆਚਾਰੀਆ ਪ੍ਰਮੋਦ ਕ੍ਰਿਸ਼ਣਮ ਕਿਸਾਨ ਅੰਦੋਲਨ ਦੇ ਵੱਡੇ ਸਮਰਥਕ ਰਹੇ ਹਨ।
ਉਨਾਂ੍ਹ ਨੇ ਨਾ ਸਿਰਫ ਕਿਸਾਨਾਂ ਦਾ ਪੂਰਾ ਸਮਰਥਨ ਕੀਤਾ, ਸਗੋਂ ਉਨਾਂ੍ਹ ਦੇ ਸਟੇਜ ‘ਤੇ ਜਾ ਕੇ ਕਿਸਾਨਾਂ ਦੀ ਆਵਾਜ਼ ਨੂੰ ਮਜ਼ਬੂਤ ਕੀਤਾ ਹੈ।ਪ੍ਰਿਯੰਕਾ ਗਾਂਧੀ ਦੀ ਪੱਛਮੀ ਉੱਤਰ ਪ੍ਰਦੇਸ਼ ‘ਚ ਆਯੋਜਿਤ ਹੋਈ ਵੱਡੀਆਂ ਕਿਸਾਨ ਰੈਲੀਆਂ ਦੇ ਪਿੱਛੇ ਵੀ ਉਨਾਂ੍ਹ ਦੀ ਵੱਡੀ ਭੂਮਿਕਾ ਸੀ।ਉਨਾਂ੍ਹ ਦਾ ਮੰਨਣਾ ਰਿਹਾ ਹੈ ਕਿ ਦੇਸ਼ ਦੇ ਕਿਸਾਨਾਂ ਦੇ ਹਿੱਤ ‘ਚ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ।ਹਾਲਾਂਕਿ, ਕੋਰੋਨਾ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਉਨਾਂ੍ਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਉਹ ਆਪਣਾ ਅੰਦੋਲਨ ਵਾਪਸ ਲੈ ਲੈਣ।
ਦੂਜੇ ਪਾਸੇ ਕਿਸਾਨ ਨੇਤਾ ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕੋਰੋਨਾ ਦਾ ਖਤਰਾ ਜ਼ਰੂਰ ਹੈ, ਪਰ ਉਹ ਇਸ ਦੇ ਲਈ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ।ਇਸ ਦੇ ਨਾਲ ਹੀ ਧਰਨਾ ਸਥਾਨਾਂ ‘ਤੇ ਕਿਸਾਨਾਂ ਨੂੰ ਵੈਕਸੀਨ ਲਗਾਉਣ ਲਈ ਕੈਂਪ ਲਗਾਏ ਜਾ ਰਹੇ ਹਨ।ਕਿਸਾਨ ਕੋਰੋਨਾ ਦੇ ਖਤਰੇ ਦਾ ਸਾਹਮਣਾ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਆਪਣੀ ਜੰਗ ਜਾਰੀ ਰੱਖਣਗੇ।
ਡੇਰਾ ਪ੍ਰੇਮਣ ਨੇ ਗੁਰੂਆਂ ਨਾਲ ਕੀਤੀ ਰਾਮ ਰਹੀਮ ਦੀ ਤੁਲਨਾ, ਚਲਦੀ ਪ੍ਰੈਸ ਕਾਨਫਰੰਸ ‘ਚ ਮੰਗਣੀ ਪਈ ਮੁਆਫੀ