farmers protes update: ਕੇਂਦਰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਅੱਜ 42ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਆਪਣੀਆਂ ਮੰਗਾਂ ਅਤੇ ਹੱਕਾਂ ਲਈ ਕਿਸਾਨ ਲਗਾਤਾਰ ਡਟੇ ਹੋਏ ਹਨ ਅਤੇ ਮੰਗਾਂ ਮੰਨਵਾਉਣ ਤੱਕ ਇਸੇ ਤਰ੍ਹਾਂ ਡਟੇ ਰਹਿਣਗੇ।ਇਸ ਦੌਰਾਨ ਕਿਸਾਨ ਸੰਗਠਨਾਂ ਵਲੋਂ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ।8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ 8ਵੇਂ ਦੌਰ ਦੀ ਗੱਲਬਾਤ ਹੋਵੇਗੀ।ਪਰ ਇਸ ਤੋ ਪਹਿਲਾਂ ਕੱਲ ਭਾਵ 7 ਜਨਵਰੀ ਨੂੰ ਕਿਸਾਨ ਵੱਡੇ ਪੱਧਰ ‘ਤੇ ਟ੍ਰੈਕਟਰ ਪ੍ਰੇਡ ਕਰਨਗੇ।ਜੇਕਰ 8 ਜਨਵਰੀ ਦੀ ਬੈਠਕ ਨਾਲ ਕੋਈ ਹੱਲ ਨਹੀਂ ਨਿਕਲਿਆ ਤਾਂ 9 ਜਨਵਰੀ ਨੂੰ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜੀਆਂ ਜਾਣਗੀਆਂ ਹਨ।
ਦੂਜੇ ਪਾਸੇ 9 ਜਨਵਰੀ ਤੋਂ ਹੀ ਹਰਿਆਣਾ ‘ਚ ਕਿਸਾਨ ਸੰਗਠਨ ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਸ਼ੁਰੂ ਕਰਨਗੇ ਅਤੇ 26 ਜਨਵਰੀ ਦੇ ਦਿਨ ਦਿੱਲੀ ‘ਚ ਟ੍ਰੈਕਟਰ ਪਰੇਡ ਦੀ ਚਿਤਾਵਨੀ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਸੇਵਾ ‘ਚ ਸੈਨਾ ਦਾ ਇੱਕ ਜਵਾਨ ਕਿਸਾਨਾਂ ਦੀ ਸੇਵਾ ਕਰਨ ਲਈ ਪਹੁੰਚਿਆ।ਬਰਫਬਾਰੀ ਦੇ ਚਲਦਿਆਂ ਕਸ਼ਮੀਰ ਦੀ ਫਲਾਈਟ ਰੱਦ ਹੋਣ ਤੋਂ ਬਾਅਦ ਉਹ ਸਿੰਘੂ ਬਾਰਡਰ ‘ਤੇ ਪਹੁੰਚਿਆ ਅਤੇ ਲੰਗਰ ਦੀ ਸੇਵਾ ‘ਚ ਲੋਕਾਂ ਨੂੰ ਲੰਗਰ ਵਰਤਾਇਆ।ਕੈਥਲ ਦਾ ਰਹਿਣਾ ਵਾਲੇ ਇਸ ਜਵਾਨ ਨੇ ਕਿਹਾ ਕਿ ਦੇਸ਼ ਦੀ ਤਰ੍ਹਾਂ ਕਿਸਾਨ ਵੀ ਸਾਡੀ ਜਿੰਮੇਵਾਰੀ ਹਨ, ਜੇਕਰ ਸਰਕਾਰ ਨਾਰਾਜ਼ ਹੋਈ ਤਾਂ ਨੌਕਰੀ ਛੱਡ ਦੇਵੇਗਾ।
ਗਾਜ਼ੀਪੁਰ: 120 ਦੀ ਰਫ਼ਤਾਰ ਨਾਲ ਜਿਥੇ ਗੱਡੀਆਂ ਦੌੜਦੀਆਂ ਸੀ, ਓਥੇ ਅੱਜ ਬੁੱਕਦੇ ਨੇ ਫੋਰਡ, 5911 ਤੇ ਮੈਸੀ !