farmers protest 16th day: ਕਿਸਾਨਾਂ ਨੇ ਅੰਦੋਲਨ ਨੂੰ ਵੱਡੇ ਪੱਧਰ ‘ਤੇ ਲੈ ਜਾਣ ਦੀ ਠਾਣ ਲਈ ਹੈ।ਕਿਸਾਨ ਹੁਣ 12 ਦਸੰਬਰ ਨੂੰ ਦੇਸ਼ਭਰ ਦੇ ਟੋਲ-ਪਲਾਜ਼ਿਆਂ ਨੂੰ ਫ੍ਰੀ ਕਰਨ ਦੀਆਂ ਤਿਆਰੀਆਂ ‘ਚ ਹਨ।ਜਦੋਂ ਕਿ 14 ਦਸੰਬਰ ਨੂੰ ਦੇਸ਼ ਭਰ ‘ਚ ਬੀਜੇਪੀ ਨੇਤਾਵਾਂ ਦੇ ਘੇਰਾਵ ਨੂੰ ਲੈ ਕੇ ਜ਼ਿਲਾ ਮੁਖੀਆਂ ‘ਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ।ਇਹੀ ਨਹੀਂ ਸਰਕਾਰ ‘ਤੇ ਦਬਾਅ ਵਧਾਉਣ ਲਈ ਕਿਸਾਨ ਸੰਗਠਨਾਂ ਨੇ 12 ਦਸੰਬਰ ਨੂੰ ਦਿੱਲੀ ਦੀ ਘੇਰਾਬੰਦੀ ਵਧਾਉਣ ਦੀ ਚਿਤਾਵਨੀ ਵੀ ਦੇ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਬੀਜੇਪੀ ਸ਼ੁੱਕਰਵਾਰ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ 700 ਪ੍ਰੈੱਸ ਕਾਨਫ੍ਰੰਸ ਅਤੇ ਚੌਪਾਲ ਦਾ ਆਯੋਜਨ ਕਰੇਗੀ।ਇਸ ਜ਼ਰੀਏ ਮੋਦੀ ਸਰਕਾਰ ਵਲੋਂ
ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਜਾਣਗੇ ਅਤੇ ਕਿਸਾਨਾਂ ਨੂੰ ਇਸ ਬਾਰੇ ਸਮਝਾਇਆ ਜਾਵੇਗਾ।ਸਰਕਾਰ ਵਲੋਂ ਬੀਤੇ ਦਿਨ ਖੇਤੀ ਕਾਨੂੰਨ ‘ਤੇ ਇੱਕ ਬੁਲਕੇਟ ਜਾਰੀ ਕੀਤੀ ਗਈ ਸੀ।ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਦੇ ਫਾਇਦਿਆਂ ਨੂੰ ਗਿਣਾਇਆ ਗਿਆ ਸੀ।ਇਸ ਤੋਂ ਇਲਾਵਾ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਵਣਜ ਮੰਤਰੀ ਪੀਯੂਸ਼ ਗੋਇਲ ਨੇ ਵੀ ਪ੍ਰੈੱਸ ਕਾਨਫ੍ਰੰਸ ਕਰ ਕੇ ਖੇਤੀ ਕਾਨੂੰਨ ਦੇ ਫਾਇਦੇ ਗਿਨਾਏ ਸਨ।ਦੋਵਾਂ ਨੇ ਕਿਸਾਨਾਂ ਤੋਂ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਸੀ।ਪਰ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ।ਅਜਿਹੇ ‘ਚ ਬੀਜੇਪੀ ਨੇ ਪਾਰਟੀ ਪੱਧਰ ‘ਤੇ ਖੇਤੀ ਕਾਨੂੰਨਾਂ ਦੇ ਮਾਮਲੇ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨ ਦਾ ਪਲਾਨ ਬਣਾਇਆ ਹੈ।
ਰਾਜੇਵਾਲ ਨੇ ਸਟੇਜ ਤੋਂ ਕੀਤਾ ਵੱਡਾ ਐਲਾਨ, ਸੁਣ ਲਓ ਕਿਸਾਨਾਂ ਦੀ ਨਵੀਂ ਰਣਨੀਤੀ