farmers protest agriculture mahapanchayat delhi stop: ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐਸਪੀ) ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ।ਪੰਜਾਬ ਅਤੇ ਹਰਿਆਣਾ ਤੋਂ ਆਏ ਹਜ਼ਾਰਾਂ ਕਿਸਾਨ ਪਿਛਲੇ 4 ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ।ਕਿਸਾਨਾਂ ਨੇ ਬੁਰਾੜੀ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਉਹ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਗੇ।ਕਿਸਾਨ ਅੰਦੋਲਨ ਨਾਲ ਦਿੱਲੀ ਦੀ ਸਿਆਸਤ ਵੱਧਦੀ ਨਜ਼ਰ ਆ ਰਹੀ ਹੈ।ਅਜਿਹੇ ‘ਚ 32 ਸਾਲ ਪਹਿਲਾਂ ਕਿਸਾਨਾਂ ਨੇ ਦਿੱਲੀ ਨੂੰ ਬੇਟ ਕਲੱਬ ‘ਤੇ ਹੱਲਾ ਬੋਲ ਕੇ ਦਿੱਲੀ ਨੂੰ ਠੱਪ ਕਰ ਦਿੱਤਾ ਸੀ।ਕਿਸਾਨਾਂ ਨੇ ਇੱਕ ਵਾਰ ਫਿਰ ਦ੍ਰਿੜ ਇਰਾਦਾ ਕਰ ਲਿਆ ਹੈ ਕਿ ਜਦੋਂ ਸਰਕਾਰ ਇਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ ਉਹ ਪਿੱਛੇ ਨਹੀਂ ਹੱਟਣਗੇ।
ਦੱਸਣਯੋਗ ਹੈ ਕਿ ਕਰੀਬ 32 ਸਾਲ ਪਹਿਲਾਂ 25 ਅਕਤੂਬਰ 1988 ਨੂੰ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ‘ਚ ਭਾਰਤੀ ਕਿਸਾਨ ਯੂਨੀਆਨ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ‘ਚ ਬੋਟ ਕਲੱਬ ‘ਤੇ ਰੈਲੀ ਕਰਨ ਵਾਲੇ ਸਨ।ਕਿਸਾਨ, ਬਿਜਲੀ ਸਿੰਚਾਈ ਦੀਆਂ ਦਰਾਂ ਘਟਾਉਣ ਅਤੇ ਫਸਲ ਦੇ ਉਚਿਤ ਮੁੱਲਾਂ ਸਮੇਤ 35 ਸੂਤਰੀ ਮੰਗਾਂ ਨੂੰ ਲੈ ਕੇ ਪੱਛਮੀ ਉੱਤਰ ਪ੍ਰਦੇਸ਼ ਨਾਲ ਵੱਡੀ ਗਿਣਤੀ ‘ਚ ਦਿੱਲੀ ਆ ਰਹੇ ਸਨ, ਉਨ੍ਹਾਂ ਨੂੰ ਦਿੱਲੀ ਦੇ ਲੋਨੀ ਬਾਰਡਰ ‘ਤੇ ਪੁਲਸ ਪ੍ਰਸ਼ਾਸਨ ਦੇ ਵਲੋਂ ਪੂਰੀ ਤਾਕਤ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।ਕਿਸਾਨ ਨਹੀਂ ਰੁਕੇ ਪੁਲਸ ਨੇ ਲੋਨੀ ਬਾਰਡਰ ‘ਤੇ ਫਾਇਰਿੰਗ ਕਰਨ ਨਾਲ ਦੋ ਕਿਸਾਨਾਂ ਦੀ ਜਾਨ ਚਲੀ ਗਈ।ਪੁਲਸ ਦੀ ਗੋਲੀ ਲੱਗਣ ਨਾਲ ਕੁਟਬੀ ਦੇ ਰਾਜੇਂਦਰ ਸਿੰਘ ਅਤੇ ਟਿਟੌਲੀ ਦੇ ਭੂਪ ਸਿੰਘ ਦੀ ਮੌਤ ਹੋ ਗਈ ਸੀ।ਇਸਦੇ ਬਾਵਜੂਦ ਕਿਸਾਨ ਦਿੱਲੀ ਪਹੁੰਚੇ ਸਨ।ਮਹੱਤਵਪੂਰਨ ਗੱਲ ਇਹ ਹੈ ਕਿ 32 ਸਾਲ ਪੁਰਾਣਾ ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਕੱ ਵਾਰ ਫਿਰ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਪਰ ਸਰਕਾਰ ਨੇ ਉਨ੍ਹਾਂ ਨੂੰ ਬਾਹਰੀ ਦਿੱਲੀ ਦੇ ਬੁਰਾੜੀ ਮੈਦਾਨ ‘ਚ ਰੈਲੀ ਕਰਨ ਦੀ ਆਗਿਆ ਦਿੱਤੀ ਹੈ।
ਕਿਸਾਨ ਸੰਗਠਨ ਬਿਨਾਂ ਸ਼ਰਤ ਦੇ ਗੱਲਬਾਤ ਕਰਨਾ ਚਾਹੁੰਦੇ ਹਨ।ਉਨ੍ਹਾਂ ਨੇ ਕਿਹਾ ਕਿ ਬੁਰਾੜੀ ਓਪਨ ਜੇਲ ਦੀ ਤਰ੍ਹਾਂ ਹੈ ਅਤੇ ਉਹ ਅੰਦੋਲਨ ਦੀ ਥਾਂ ਨਹੀਂ ਹੈ।ਕਿਸਾਨਾਂ ਨੇ ਕਿਹਾ ਕਿ ਸਾਡੇ ਕੋਲ ਲੋੜੀਂਦਾ ਰਾਸ਼ਨ, ਅਸੀਂ 4 ਮਹੀਨਿਆਂ ਤੱਕ ਰੋਡ ‘ਤੇ ਬੈਠ ਸਕਦੇ ਹਾਂ।ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ 5 ਮੇਨਨ ਐਂਟਰੀ ਪੁਆਇੰਟ ਨੂੰ ਬਲੌਕ ਕਰ ਕੇ ਦਿੱਲੀ ਦਾ ਘੇਰਾਵ ਕਰਾਂਗੇ।ਭਾਰਤੀ ਕਿਸਾਨ ਯੂਨੀਅਨ ਦੇ ਸਕੱਤਰ ਧਮੇਂਦਰ ਸਿੰਘ ਮਲਿਕ ਦਾ ਕਹਿਣਾ ਹੈ ਕਿ ਸਰਕਾਰ ਪਿਛਲ਼ੇ ਕੁਝ ਸਾਲਾਂ ‘ਚ ਕਿਸਾਨ ਸੰਗਠਨਾਂ ਦੀ ਤਾਕਤ ਨੂੰ ਕਾਫੀ ਹਲਕੇ ‘ਚ ਲੈ ਰਹੀ ਹੈ।ਇਸਦਾ ਕਾਰਨ ਸੀ ਕਿ ਪਿਛਲ਼ੇ ਧਰਨੇ-ਪ੍ਰਦਰਸ਼ਨਾਂ ‘ਚ ਕਿਸਾਨਾਂ ਦੀ ਉਨੀ ਤਾਕਤ ਨਹੀਂ ਦਿਸੀ।ਪਰ ਦਿੱਲੀ ਦੇ ਦਰਵਾਜੇ ‘ਤੇ ਪਹੁੰਚੀ ਇਸ ਯਾਤਰਾ ‘ਚ ਕਿਸਾਨਾਂ ਦੀ ਵੱਡੀ ਤਾਦਾਦ ਵੱਧਦੀ ਜਾ ਰਹੀ ਹੈ।ਅਸੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਰੈਲੀ ਕਰ ਕੇ ਆਪਣੀ ਗੱਲ ਰੱਖਾਂਗੇ।ਕਿਸਾਨ ਤਿੰਨਾਂ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਐੱਮਐੱਸਪੀ ਦੀ ਗਾਰੰਟੀ ਦੇਵੇ।
ਇਹ ਵੀ ਦੇਖੋ:ਇਕੱਲਿਆਂ ਨਹੀਂ ਜਿੱਤਿਆ ਜਾਣਾ ਕਿਸਾਨੀ ਸੰਘਰਸ਼, ਇਕੱਠ ‘ਚ ਆਏ ਲੋਕਾਂ ਦਾ ਨਹੀਂ ਹੋਣਾ ਚਾਹੀਦਾ ਵਿਰੋਧ