farmers protest bharat bandh: ਇੱਕ ਪਾਸੇ ਭਾਰਤ ਬੰਦ ਹੈ, ਦੂਜੇ ਪਾਸੇ ਦਿੱਲੀ ਤੋਂ ਆਮ ਆਦਮੀ ਪਾਰਟੀ ਅਤੇ ਕੇਂਦਰ ਸਰਕਾਰ ਵਿਚਾਲੇ ਨਵਾਂ ਘਮਾਸਾਨ ਛਿੜ ਗਿਆ ਹੈ।ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਦਿੱਲੀ ਪੁਲਸ ਨੇ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਘਰ ਤੋਂ ਨਜ਼ਰਬੰਦ ਕਰ ਦਿੱਤਾ ਹੈ।ਆਮ ਆਦਮੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਟਵਿੱਟਰ ‘ਤੇ ਇੱਕ ਬਿਆਨ ਜਾਰੀ ਕਰ ਕੇ ਇਹ ਸਨਸਨੀਖੇਜ ਦੋਸ਼ ਲਾਇਆ ਹੈ।ਵਿਧਾਇਕ ਸੌਰਭ ਭਾਰਦਵਾਜ ਦਾ ਦੋਸ਼ ਹੈ ਕਿ ਇਸ ਸਮੇਂ ਕੇਜਰੀਵਾਲ ਤੋਂ ਨਾ ਕੋਈ ਮਿਲ ਸਕਦਾ ਹੈ ਉਹ ਬਾਹਰ ਆ ਸਕਦੇ ਹਨ।ਸੌਰਭ ਭਾਰਦਵਾਜ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਜਦੋਂ
ਉਨ੍ਹਾਂ ਨੂੰ ਮਿਲਣ ਗਏ ਤਾਂ ਉਨ੍ਹਾਂ ਪੁਲਸ ਨੇ ਕੁੱਟਿਆ, ਦਿੱਲੀ ਪੁਲਸ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ।ਇਸ ਦੌਰਾਨ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਵੀ ਟਵੀਟ ਕਰ ਕੇ ਕਿਹਾ ਕਿ ਭਾਜਪਾ, ਕਿਸਾਨਾਂ ਅਤੇ ਸੀਐੱਮ ਕੇਜਰੀਵਾਲ ਤੋਂ ਚਿੰਤਿਤ ਹਨ।ਸਿੰਘੂ ਬਾਰਡਰ ‘ਤੇ ਕਿਸਾਨਾਂ ਨੂੰ ਮਿਲਣ ਲਈ ਜਾਣ ਤੋਂ ਬਾਅਦ ਉਹ ਹੈਰਾਨ ਹਨ।ਜਦੋਂ ਉਹ ਵਾਪਸ ਆਏ ਹਨ, ਉਨ੍ਹਾਂ ਨੇ ਉਨ੍ਹਾਂ ਦੇ ਘਰ ‘ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ।ਉਨ੍ਹਾਂ ਦੇ ਘਰ ‘ਤੇ ਰੋਕ ਲਗਾ ਦਿੱਤੀ ਗਈ ਹੈ।ਲੋਕਾਂ ਦੇ ਪ੍ਰਵੇਸ਼ ਜਾਂ ਨਿਕਾਸ ਦੀ ਆਗਿਆ ਨਹੀਂ ਦਿੱਤੀ।ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਨੇ ਅੱਗੇ ਕਿਹਾ ਕਿ ਬੀਜੇਪੀ ਡਰ ਗਈ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਾਰਤ ਬੰਦ ਦੇ ਪੱਖ ‘ਚ ਸੜਕਾਂ ‘ਤੇ ਉਤਰੇ ਅਤੇ ਕਿਸਾਨਾਂ ਲਈ ਬੋਲੇ। ਉਹ ਕੈਪਟਨ ਅਮਰਿੰਦਰ ਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਦੋਵੇਂ ਮਿਲ ਕੇ ਕਿਸਾਨਾਂ ਨੂੰ ਦੇਸ਼ਧ੍ਰੋਹੀ ਕਹਿੰਦੇ ਹਨ।ਮਨੀਸ਼ ਸਿਸੋਦੀਆ ਦੇ ਦੋਸ਼ਾਂ ਦੇ ਵਿਚਾਲੇ ਕੁਝ ਹੀ ਆਪ ਨੇਤਾਵਾਂ ਨੂੰ ਸੀਐੱਮ ਦੇ ਮਕਾਨ ‘ਚ ਜਾਣ ਦੀ ਇਜਾਜ਼ਤ ਮਿਲ ਗਈ ਹੈ।ਦਿੱਲੀ ਪੁਲਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਦੋਸ਼ ਬੇਬੁਨਿਆਦ ਹੈ।
ਇਹ ਵੀ ਦੇਖੋ:ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਦੇ ਜੋਸ਼ੀਲੇ ਭਾਸ਼ਣ Live