farmers protest bharat bandh: ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਅੱਜ ਕਿਸਾਨ ਸੰਗਠਨਾਂ ਦਾ ਭਾਰਤ ਬੰਦ ਹੈ।12 ਘੰਟੇ ਦੇ ਇਸ ਭਾਰਤ ਬੰਦ ਦੌਰਾਨ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਬੰਦ ਦਾ ਐਲਾਨ ਹੈ।ਕਿਸਾਨ ਅੰਦੋਲਨ ਨੂੰ ਪੂਰੇ 4 ਮਹੀਨੇ ਹੋਣ ‘ਤੇ ਕਿਸਾਨਾਂ ਵਲੋਂ ਇਹ ਬੰਦ ਦਾ ਐਲਾਨ ਕੀਤਾ ਗਿਆ ਹੈ।ਕਿਸਾਨਾਂ ਵਲੋਂ ਪ੍ਰਦਰਸ਼ਨ ਨੂੰ ਸ਼ਾਂਤੀਪੂਰਨ ਰੱਖਣ ਦੀ ਅਪੀਲ ਕੀਤੀ ਗਈ ਹੈ।ਕਿਸਾਨ ਅੰਦੋਲਨ ਦੇ ਅੱਜ ਚਾਰ ਮਹੀਨੇ ਪੂਰੇ ਹੋ ਗਏ ਹਨ।ਕਿਸਾਨਾਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ।
ਦਿੱਲੀ ਪੁਲਸ ਨੇ ਗਾਜ਼ੀਪੁਰ ਬਾਰਡਰ ਨੂੰ ਬੰਦ ਕਰ ਦਿੱਤਾ ਹੈ।ਭਾਵ ਕਿ ਨਾ ਕੋਈ ਦਿੱਲੀ ਵੱਲ ਆ ਸਕਦਾ ਹੈ ਅਤੇ ਨਾ ਹੀ ਕੋਈ ਦਿੱਲੀ ਤੋਂ ਜਾ ਸਕਦਾ ਹੈ।ਕਿਸਾਨ ਆਪਣੀਆਂ ਮੰਗਾਂ ਲਈ ਸੜਕਾਂ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ।ਦਿੱਲੀ ਦੀਆਂ ਜਿਨ੍ਹਾਂ ਸਰਹੱਦਾਂ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ ਉਹ ਸੜਕਾਂ ਪਹਿਲਾਂ ਹੀ ਬੰਦ ਹਨ।ਇਸ ਦੌਰਾਨ ਹੋਰ ਰਾਹ ਖੋਲੇ ਗਏ।ਅੱਜ ਭਾਰਤ ਦੌਰਾਨ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਇਨ੍ਹਾਂ ਬਦਲਵੇਂ ਰਾਹ ਵੀ ਬੰਦ ਕੀਤੇ ਜਾਣਗੇ।ਕਿਸਾਨ ਸੰਯੁਕਤ ਮੋਰਚੇ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਰੋਡ ਅਤੇ ਰੇਲ ਟ੍ਰਾਂਸਪੋਰਟ ਬਲਾਕ ਕੀਤੇ ਜਾਣਗੇ।ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਾਜ਼ਾਰ ਵੀ ਬੰਦ ਰਹਿਣਗੇ।
ਜਵਾਨ ਤਾਂ ਛੱਡੋ ਹੁਣ 15 ਸਾਲ ਦੇ ਬੱਚੇ ਵੀ ਲੈ ਰਹੇ ਨੇ ਚਿੱਟਾ!ਓਵਰਡੋਜ਼ ਨਾਲ ਮਰੇ ਪੁੱਤ ਦੀ ਮਾਂ ਤੋਂ ਸੁਣੋ ਕੌੜਾ ਸੱਚ