farmers protest continue singhu border: ਦਿੱਲੀ ਦੇ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਸਿੰਘੂ ਬਾਰਡਰ ‘ਤੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਹੰਗਾਮਾ ਦੇਖਣ ਨੂੰ ਮਿਲਿਆ ਸੀ।ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਆਪਣੇ ਸਮਰਥਕਾਂ ਨਾਲ ਡਟੇ ਹੋਏ ਹਨ।ਮੁਜ਼ੱਫਰਨਗਰ ‘ਚ ਸ਼ੁੱਕਰਵਾਰ ਨੂੰ ਹੋਈ ਮਹਾਪੰਚਾਇਤ ‘ਚ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ।ਦੱਸਣਯੋਗ ਹੈ ਕਿ 26 ਜਨਵਰੀ ਦੇ ਹੰਗਾਮੇ ਤੋਂ ਬਾਅਦ ਦੁੱਖ ਪ੍ਰਗਟ ਕਰਦਿਆਂ ਕਿਸਾਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ ‘ਤੇ ਵਰਤ ਰੱਖਣਗੇ।ਦਿੱਲੀ ਤੋਂ ਗਾਜ਼ੀਪੁਰ ਬਾਰਡਰ ਅਤੇ ਗਾਜ਼ਿਆਬਾਦ ਨੂੰ ਆਉਣ ਵਾਲੀ ਐੱਨਐੱਚ-24 ਦੀਆਂ ਸੜਕਾਂ ਬੰਦ ਕਰ ਦਿੱਤੀਆਂ ਹਨ।ਦਿੱਲੀ ਟ੍ਰੈਫਿਕ ਪੁਲਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।ਇਸ ਤੋਂ ਪਹਿਲਾਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਗਾਜ਼ੀਪੁਰ ਬਾਰਡਰ ਦੇ ਆਸਪਾਸ ਦੇ ਇਲਾਕਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਕਿਸਾਨ ਅੱਜ ਪੂਰਾ ਦਿਨ ਵਰਤ ਰੱਖਣਗੇ।ਦਿੱਲੀ ਸਰਹੱਦਾਂ ‘ਤੇ ਕਿਸਾਨ ਵੱਡੀ ਗਿਣਤੀ ‘ਚ ਮੌਜੂਦ ਹਨ।ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਕਿਸੇ ਅਨਹੋਣੀ ਨੂੰ ਟਾਲਣ ਲਈ ਭਾਰੀ ਸੰਖਿਆ ‘ਚ ਪੁਲਸ ਬਲ ਵੀ ਤਾਇਨਾਤ ਕੀਤੇ ਗਏ ਹਨ।ਦਿੱਲੀ ‘ਚ ਕਿਸਾਨਾਂ ਦੇ ਟ੍ਰੈਕਟਰ ਮਾਰਚ ਤੋਂ ਬਾਅਦ ਝਾਰਖੰਡ ਦੇ ਕਿਸਾਨਾਂ ਦੇ ਸਮਰਥਨ ‘ਚ ਕਾਂਗਰਸ ਟ੍ਰੈਕਟਰ ਰੈਲੀ ਕੱਢਣ ਦੀ ਤਿਆਰੀ ‘ਚ ਹੈ।ਕਾਂਗਰਸ ਵਿਧਾਇਕ ਪ੍ਰਦੀਪ ਯਾਦਵ ਅਤੇ ਸੂਬੇ ਦੇ ਖੇਤੀ ਮੰਤਰੀ ਬਾਦਲ ਨੇ 31 ਜਨਵਰੀ ਨੂੰ ਟ੍ਰੈਕਟਰ ਰੈਲੀ ਦਾ ਆਯੋਜਨ ਕੀਤਾ ਹੈ।ਇਹੀ ਰੈਲੀ ਦੇਵਘਰ ਦੇ ਸ਼ਹੀਦ ਚੌਕ ਤੋਂ ਕਾਰਗਿਲ ਚੌਕ ਦੇ ਲਈ ਨਿਕਲੇਗੀ।ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਕਾਂਗਰਸ ਵਰਕਰ ਪ੍ਰਦਰਸ਼ਨ ਕਰਨਗੇ।ਇਸ ਦੌਰਾਨ ਸੂਬੇ ਦੇ ਕਾਂਗਰਸ ਪ੍ਰਮੁੱਖ ਰਾਮੇਸ਼ਵਰ ਅੋਰਾਨ ਅਤੇ ਸੂਬੇ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਵੀ ਮੌਜੂਦ ਰਹਿਣਗੇ।
ਅੰਦੋਲਨਾਂ ‘ਚ ਪਰਚੇ ਹੀ ਦਰਜ ਹੁੰਦੇ ਨੇ, ਹਾਰ ਨਹੀਂ ਪੈਂਦੇ, ਰਾਜੇਵਾਲ ਨੇ ਖੋਲ੍ਹੀਆਂ ਸਰਕਾਰੀ ਧੱਕੇ ਦੀਆਂ ਪਰਤਾਂ