Farmers Protest Delhi: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 18ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਵਿੱਚ ਕੇਵਲ ਕੈਟਰਿੰਗ ਹੀ ਨਹੀਂ, ਕੱਪੜੇ, ਕੰਬਲ, ਟੁੱਥਪੇਸਟ, ਬੁਰਸ਼, ਜੁੱਤੇ, ਚੱਪਲਾਂ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਥਕਾਵਟ ਦੂਰ ਕਰਨ ਲਈ ਮਾਲਸ਼ ਕਰਨ ਵਾਲੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 15 ਦਿਨਾਂ ਤੋਂ ਇੱਥੇ ਗਰਮ ਕੱਪੜੇ ਦੇ ਕਰੀਬ ਦਸ ਟਰੱਕ ਵੰਡੇ ਜਾ ਚੁੱਕੇ ਹਨ। ਹਰ ਰੋਜ਼ ਪੰਜ ਸੌ ਦੇ ਕਰੀਬ ਕਿਸਾਨ ਆਪਣੀ ਥਕਾਵਟ ਨੂੰ ਮਾਲਿਸ਼ ਕਰਨ ਵਾਲੀ ਮਸ਼ੀਨ ਨਾਲ ਦੂਰ ਕਰਦੇ ਹਨ। ਇਸਦੀ ਨਿਗਰਾਨੀ ਬਹੁ-ਰਾਸ਼ਟਰੀ ਕੰਪਨੀਆਂ ਦੇ ਪੇਸ਼ੇਵਰਾਂ ਵੱਲੋਂ ਕੀਤੀ ਜਾ ਰਹੀ ਹੈ।
ਦਰਅਸਲ, ਸਿੰਘੂ ਬਾਰਡਰ ‘ਤੇ ਅੰਦੋਲਨਕਾਰੀਆਂ ਵੱਲ ਵੱਧਦਿਆਂ ਹੀ ਲਗਭਗ 500 ਮੀਟਰ ਅੱਗੇ ਖਾਲਸਾ ਏਡ ਵੱਲੋਂ ਲੰਗਰ ਲਗਾਇਆ ਗਿਆ ਹੈ। ਇਸ ਤੋਂ ਸੱਜੇ ਪਾਸੇ ਕਿਸਾਨਾਂ ਦੀ ਮਸਾਜ ਲਈ ਇੱਕ ਲੰਬੀ ਲਾਈਨ ਵੀ ਲੱਗੀ ਦਿਖਾਈ ਦਿੰਦੀ ਹੈ। ਇਸ ਬਾਰੇ ਸੁਖਵਿੰਦਰ ਸਿੰਘ ਜੋ ਕਿ ਜਲੰਧਰ ਦੀ ਇੱਕ ਮਲਟੀਨੈਸ਼ਨਲ ਕੰਪਨੀ ਦੇ ਅਕਾਉਂਟਸ ਸੈਕਸ਼ਨ ਵਿੱਚ ਕੰਮ ਕਰਦਾ ਹੈ, ਨੇ ਕਿਹਾ ਕਿ ਜਿਵੇਂ-ਜਿਵੇਂ ਦਿਨ ਚੜ੍ਹਦਾ ਜਾਂਦਾ ਹੈ, ਇੱਥੇ ਭੀੜ ਵੱਧ ਜਾਂਦੀ ਹੈ।
ਉੱਥੇ ਹੀ ਦੂਜੇ ਪਾਸੇ ਤੇਜਿੰਦਰਪਾਲ ਸਿੰਘ ਉਰਫ ਪ੍ਰਿੰਸ ਨੇ ਦੱਸਿਆ ਕਿ ਕਿਸਾਨਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ । ਉਨ੍ਹਾਂ ਕਿਹਾ ਕਿ ਜੇ ਅੰਨਦਾਤਾ ਸੜਕ ‘ਤੇ ਹੈ ਤਾਂ ਉਨ੍ਹਾਂ ਦੀ ਮਿਹਨਤ ‘ਤੇ ਪੇਟ ਭਰ ਕੇ ਖਾਣ ਵਾਲੇ ਕਿਸ ਤਰ੍ਹਾਂ ਘਰ ਬੈਠ ਸਕਦੇ ਹਾਂ। ਆਪਣੇ ਘਰਾਂ ਤੋਂ ਦੂਰ ਬੈਠੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ , ਜਿਸ ਕਾਰਨ ਇੱਥੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਇਹ ਅੰਦੋਲਨ ਚੱਲੇਗਾ, ਅਸੀਂ ਪਿੱਛੇ ਨਹੀਂ ਹਟਾਂਗੇ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸੰਚਾਲਕਾਂ ਦਾ ਕਹਿਣਾ ਹੈ ਕਿ ਇੱਥੇ ਹਰ ਸਮਾਨ ਦੀ ਕਿੱਟ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਤੱਕ ਬੁਰਸ਼, ਮੰਜਨ, ਸਾਬਣ ਆਦਿ ਦੀਆਂ ਕਿੱਟਾਂ ਦਿੱਤੀਆਂ ਜਾਂਦੀਆਂ ਹਨ, ਜਦੋਂ ਕਿ ਦਿਨ ਵਿੱਚ ਕੱਪੜੇ ਅਤੇ ਜੁੱਤੇ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਸ਼ਾਮ ਹੋਣ ਤੋਂ ਪਹਿਲਾਂ ਕੰਬਲ ਅਤੇ ਗੱਦਿਆਂ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਦਿੱਲੀ ਘੇਰਨ ਦੀ ਕਿਸਾਨਾਂ ਦੇ ਖਿੱਚ ਲਈ ਤਿਆਰੀ, ਸੁਣੋ ਕਿਸਾਨ ਸਟੇਜ ਤੋਂ Live