Farmers protest government talks : ਟਰੈਕਟਰ ਰੈਲੀ ਵਿੱਚ ਤਾਕਤ ਦਿਖਾਉਣ ਤੋਂ ਬਾਅਦ ਕਿਸਾਨ ਆਗੂ ਅੱਜ ਇੱਕ ਵਾਰ ਫਿਰ ਸਰਕਾਰ ਨਾਲ ਗੱਲਬਾਤ ਦੀ ਮੇਜ਼ ‘ਤੇ ਆਉਣਗੇ। ਖੇਤੀਬਾੜੀ ਕਾਨੂੰਨ ਨੂੰ ਲੈ ਕੇ ਅੱਜ ਭਾਰਤ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ ਵਿਚਾਰ ਵਟਾਂਦਰੇ ਹੋਣੇ ਹਨ। ਪਰ ਗੱਲਬਾਤ ਤੋਂ ਇੱਕ ਦਿਨ ਪਹਿਲਾਂ, ਕਿਸਾਨਾਂ ਨੇ ਇੱਕ ਵੱਡੀ ਟਰੈਕਟਰ ਰੈਲੀ ਕੱਢੀ ਹੈ ਅਤੇ ਅੰਦੋਲਨ ਬਾਰੇ ਸਰਕਾਰ ਦੇ ਸਾਹਮਣੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ। ਕਿਸਾਨਾਂ ਦੇ ਅੰਦੋਲਨ ਦਾ ਅੱਜ 44 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਦੇ ਸੂਬਾ ਪ੍ਰਧਾਨ, ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਅਸੀਂ ਉਮੀਦ ਲੈ ਕੇ ਜਾ ਰਹੇ ਹਾਂ ਕਿ ਸਰਕਾਰ ਕੁੱਝ ਨਾ ਕੁੱਝ ਜ਼ਰੂਰ ਕਰੇਗੀ, ਕਿਉਂਕਿ ਇਹ ਬਹੁਤ ਲੰਮਾ ਸਮਾਂ ਹੋ ਗਿਆ ਹੈ ਅਤੇ ਜੋ ਕੱਲ ਅਸੀਂ ਟਰੈਕਟਰ ਪਰੇਡ ਕੱਢੀ ਹੈ, ਉਹ ਵੀ ਬਹੁਤ ਸਫਲ ਰਹੀ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਇਕਜੁੱਟ ਹੈ ਅਤੇ ਆਪਣੀ ਲਹਿਰ ਤੋਂ ਪਿੱਛੇ ਹੱਟਣ ਵਾਲਾ ਨਹੀਂ ਹੈ। ਸਾਰੇ ਤਿੰਨ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ ਅਤੇ ਐਮਐਸਪੀ ਗਰੰਟੀ ਐਕਟ ਬਣਨਾ ਚਾਹੀਦਾ ਹੈ, ਇਸ ਤੋਂ ਕੁੱਝ ਵੀ ਘੱਟ ਨਹੀਂ ਚੱਲੇਗਾ। ਚਾਹੇ ਸੰਘਰਸ਼ ਕਿੰਨਾ ਚਿਰ ਵੀ ਕਿਉਂ ਨਾ ਚੱਲੇ।
ਇਹ ਵੀ ਦੇਖੋ : 8 ਦੀ ਮੀਟਿੰਗ ਤੋਂ ਪਹਿਲਾਂ ਅਮਿਤ ਸ਼ਾਹ ਨਾਲ ਮਿਲਕੇ ਕੀ ਬੋਲੇ ਹਰਜੀਤ ਗਰੇਵਾਲ ਤੇ ਜਿਆਣੀ, ਸੁਣੋ