Farmers Protest in Delhi: ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਦੇ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਦੇ ਡਰ ਕਾਰਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਚੈਕਿੰਗ ਚੱਲ ਰਹੀ ਹੈ । ਦਿੱਲੀ ਦੇ ਸਿੰਘੁ ਸਰਹੱਦ ‘ਤੇ ਦਿੱਲੀ ਪੁਲਿਸ ਦੀ ਇਸ ਚੈਕਿੰਗ ਮੁਹਿੰਮ ਦੇ ਕਾਰਨ ਲੰਬੇ ਸਮੇਂ ਤੋਂ ਜਾਮ ਲੱਗ ਗਿਆ ਹੈ । ਪੁਲਿਸ ਨੂੰ ਸ਼ੱਕ ਹੈ ਕਿ ਕਿਸਾਨ ਛੋਟੇ ਸਮੂਹਾਂ ਵਿੱਚ ਗੱਡੀਆਂ ਵਿੱਚ, ਟਰੱਕਾਂ ਵਿੱਚ ਲੁੱਕ ਕੇ ਦਿੱਲੀ ਵਿੱਚ ਦਾਖਲ ਹੋ ਸਕਦੇ ਹਨ । ਇਸ ਲਈ ਕਰਨਾਲ ਤੋਂ ਹਾਈਵੇ ‘ਤੇ ਦਿੱਲੀ ਆਉਣ ਵਾਲੀਆਂ ਸਾਰੀਆਂ ਗੱਡੀਆਂ, ਟਰੱਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਕਾਰਨ ਬਾਰਡਰ ‘ਤੇ ਲੰਬਾ ਜਾਮ ਲੱਗ ਗਿਆ ਹੈ।
ਦਰਅਸਲ, ਹਰਿਆਣਾ ਦੇ ਕਰਨਾਲ ਵਿਖੇ ਤਕਰੀਬਨ 1 ਹਜ਼ਾਰ ਕਿਸਾਨ ਵਿਰੋਧ ਪ੍ਰਦਰਸ਼ਨ ਕਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਹਾਈਵੇ ‘ਤੇ ਕੰਡਿਆਲੀ ਤਾਰ ਨਾਲ ਫੈਂਸਿੰਗ ਕਰ ਦਿੱਤੀ ਹੈ। ਦਿੱਲੀ ਜਾਣ ਵਾਲੀ ਸੜਕ ਦਾ ਥੋੜ੍ਹਾ ਜਿਹਾ ਹਿੱਸਾਟ੍ਰੈਫ਼ਿਕ ਲਈ ਛੱਡ ਦਿੱਤਾ ਗਿਆ ਹੈ। ਹਾਈਵੇ ‘ਤੇ ਲੰਬੇ ਜਾਮ ਦਾ ਇਹ ਵੀ ਇੱਕ ਕਾਰਨ ਹੈ, ਕਿਉਂਕਿ ਪੁਲਿਸ ਸਾਰੀਆਂ ਗੱਡੀਆਂ ਦੀ ਜਾਂਚ ਵੀ ਕਰ ਰਹੀ ਹੈ ਅਤੇ ਨਾਲ ਹੀ ਸੜਕ ਦਾ ਵੱਡਾ ਹਿੱਸਾ ਕੰਡਿਆਲੀਆਂ ਤਾਰਾਂ ਨਾਲ ਬੰਦ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਸਰਹੱਦ ‘ਤੇ 6 ਕੰਪਨੀ ਫੋਰਸ ਨੂੰ ਤੈਨਾਤ ਕੀਤਾ ਹੈ । ਜਿਸ ਵਿੱਚ ਤਕਰੀਬਨ 300 ਪੁਲਿਸ ਮੁਲਾਜ਼ਮ ਸ਼ਾਮਿਲ ਹਨ । ਇੰਨਾ ਹੀ ਨਹੀਂ, ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿੱਚ ਸੀਆਈਐਸਐਫ ਦੇ ਜਵਾਨ ਵੀ ਸ਼ਾਮਿਲ ਹਨ। ਪੂਰੇ ਖੇਤਰ ਨੂੰ ਇੱਕ ਕੈਂਪ ਵਿੱਚ ਬਦਲ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਪੁਲਿਸ ਨੇ ਸਾਵਧਾਨੀ ਦੇ ਤੌਰ ‘ਤੇ ਦਿੱਲੀ ਵਿੱਚ ਦਾਖਲ ਹੋਣ ਵਾਲੀਆਂ ਸੜਕਾਂ ‘ਤੇ ਵੀ ਫੋਰਸ ਲਗਾ ਦਿੱਤੀ ਹੈ ।
ਇਹ ਵੀ ਦੇਖੋ: ਸ਼ੰਭੂ ਬਾਡਰ ‘ਤੇ ਪੁਲਿਸ ਅਤੇ ਕਿਸਾਨਾਂ ਦੀ ਝੜੱਪ, ਬੈਰੀਕੇਡ ਤੋੜੇ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ,