farmers protest in delhi updates: ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਬੈਠਕ ਖਤਮ ਹੋ ਗਈ ਹੈ।ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਦੇ ਵੱਡੇ ਫੈਸਲੇ, ਦਿੱਲੀ ਸੀਲ ਕਰਨਗੇ, ਕੇਂਦਰ ਸਾਹਮਣੇ ਰੱਖੀਆਂ 8 ਮੰਗਾਂ, ਸ਼ਰਤਾਂ ਨਾਲ ਨਹੀਂ ਕਰਨਗੇ ਮੀਟਿੰਗਦੇ ਸੱਦੇ ਨੂੰ ਠੁਕਰਾ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸ਼ਰਤਾਂ ਲਾ ਰਹੀ ਹੈ ਪਰ ਅਸੀਂ ਸ਼ਰਤਾਂ ਨਹੀਂ ਮੰਨਾਗੇ।ਕਿਸਾਨਾਂ ਨੇ ਫੈਸਲਾ ਕੀਤਾ ਕਿ ਉਹ ਲੋਕ ਫਿਲਹਾਲ ਬਾਰਡਰਾਂ ‘ਤੇ ਬੈਠੇ ਰਹਿਣਗੇ।7 ਮੈਂਬਰੀ ਕਿਸਾਨਾਂ ਦੀ ਕਮੇਟੀ ‘ਚ ਯੋਗੇਂਦਰ ਯਾਦਵ ਵੀ ਸ਼ਾਮਲ ਹਨ।ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਦਾ ਅੱਜ ਚੌਥਾ ਦਿਨ ਹੈ।ਅੰਦੋਲਨ ਕਿਸਾਨ ਹਰਿਆਣਾ-ਦਿੱਲੀ ਦੀ ਸਰਹੱਦ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ‘ਤੇ ਹੀ ਡਟੇ ਹੋਏ ਹਨ।ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਪ੍ਰਦਰਸ਼ਨ ਤੇਜ ਕਰਨ ਦਾ ਆਹਵਾਨ ਕਰਦੇ ਹੋਏ ਕਰਦੇ ਹੋਏ ਕਿਹਾ
ਕਿ 1 ਦਸੰਬਰ ਤੋਂ ਸੂਬਿਆਂ ‘ਚ ਵੀ ਪ੍ਰਦਰਸ਼ਨ ਸ਼ੁਰੂ ਹੋਵੇਗਾ।ਕਿਸਾਨ ਸੰਗਠਨਾਂ ਨੇ ਸਰਕਾਰ ਨੂੰ ਕਿਸਾਨਾਂ ‘ਤੇ ਗੱਲਬਾਤ ਲਈ ਸ਼ਰਤਾਂ ਨਾ ਰੱਖਣ ਦੀ ਨਸੀਹਤ ਦਿੱਤੀ ਹੈ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਸਿੰਘੂ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਲੰਗਰ ਛਕਾਇਆ।ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ‘ਤੇ ਪੁਨਰਵਿਚਾਰ ਕਰਨ ਦਾ ਅਨੁਰੋਧ ਕੀਤਾ ਹੈ।ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਬੁਰਾੜੀ ਮੈਦਾਨ ‘ਚ ਆਉਣ ਦੀ ਸ਼ਰਤ ਦੇ ਨਾਲ 3 ਦਸੰਬਰ ਨੂੰ ਗੱਲਬਾਤ ਕਰਨ ਦਾ ਪ੍ਰਸਤਾਵ ਰੱਖਿਆ ਸੀ।
ਇਸ ‘ਤੇ ਕਿਸਾਨ ਨੇਤਾਵਾਂ ਨੇ ਨਾਰਾਜਗੀ ਜਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਸ਼ਰਤ ਦੇ ਨਾਲ ਗੱਲਬਾਤ ‘ਚ ਸ਼ਾਮਲ ਨਹੀਂ ਹੋਣਗੇ।ਸ਼ਿਵਸੈਨਾ ਸੰਸਦ ਸੰਜੇ ਰਾਉਤ ਨੇ ਕਿਹਾ ਹੈ ਕਿ ਕਿਸਾਨਾਂ ਦੇ ਨਾਲ ਸਰਕਾਰ ਅੱਤਵਾਦੀਆਂ ਵਰਗਾ ਵਿਵਹਾਰ ਕਰ ਰਹੀ ਹੈ।ਰਾਉਤ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਗਿਆ ਹੈ ਅਜਿਹਾ ਲੱਗਦਾ ਹੈ ਕਿ ਉਹ ਦੇਸ਼ ਦੇ ਕਿਸਾਨ ਨਹੀਂ ਸਗੋਂ ਬਾਹਰ ਦੇ ਕਿਸਾਨ ਹਨ।ਉਨ੍ਹਾਂ ਦੇ ਨਾਲ ਅੱਤਵਾਦੀਆਂ ਵਰਗਾ ਵਿਵਹਾਰ ਕੀਤਾ ਗਿਆ ਹੈ ।3 ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦੇਸ਼ਭਰ ਦੇ ਕਿਸਾਨ ਹੁਣ ਸੂਬਿਆਂ ‘ਚ ਵੀ ਅੰਦੋਲਨ ਤੇਜ ਕਰਨਗੇ।ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਪ੍ਰਦਰਸ਼ਨ ਤੇਜ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ 1 ਦਸੰਬਰ ਤੋਂ ਸੂਬਿਆਂ ‘ਚ ਵੀ ਪ੍ਰਦਰਸ਼ਨ ਸ਼ੁਰੂ ਹੋਵੇਗਾ।
ਇਹ ਵੀ ਦੇਖੋ:ਕਿਸਾਨਾਂ ਦੇ ਵੱਡੇ ਫੈਸਲੇ, ਦਿੱਲੀ ਸੀਲ ਕਰਨਗੇ, ਕੇਂਦਰ ਸਾਹਮਣੇ ਰੱਖੀਆਂ 8 ਮੰਗਾਂ, ਸ਼ਰਤਾਂ ਨਾਲ ਨਹੀਂ ਕਰਨਗੇ ਮੀਟਿੰਗ