farmers protest kisan andolan: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ 34ਵਾਂ ਦਿਨ ਹੈ।ਸਰਕਾਰ ਅਤੇ ਕਿਸਾਨਾਂ ਵਿਚਾਲੇ 21 ਦਿਨ ਬਾਅਦ ਬੁੱਧਵਾਰ ਨੂੰ 7ਵੇਂ ਦੌਰ ਦੀ ਗੱਲਬਾਤ ਹੋਵੇਗੀ।ਕਿਸਾਨਾਂ ਨੇ ਸਰਕਾਰ ਨੂੰ 29 ਦਸੰਬਰ ਦੀ ਤਾਰੀਕ ਦਿੱਤੀ ਸੀ, ਪਰ ਸਰਕਾਰ ਵਲੋਂ 30 ਦਸੰਬਰ ਦਾ ਸੱਦਾ ਮਿਲਿਆ।ਜਿਸ ਨੂੰ ਕਿਸਾਨਾਂ ਨੇ ਸਵੀਕਾਰ ਕਰ ਲਿਆ ਹੈ, ਪਰ ਕਿਹਾ ਕਿ ਸਰਕਾਰ ਏਜੰਡਾ ਦੱਸੇ।ਪਾਨੀਪਣ ‘ਚ ਸਮਾਲਖਾ ਦੇ ਕੋਲ ਜੀਟੀ ਰੋਡ ‘ਤੇ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਨੂੰ ਕਿਸਾਨਾਂ ਨੇ ਸੋਮਵਾਰ ਨੂੰ ਬੰਦ ਕਰਾ ਦਿੱਤਾ।ਪੋਸਟਰ ਅਤੇ ਬੈਨਰ ਵੀ ਪਾੜੇ ਗਏ।ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।3 ਪੁਲਸ ਕਰਮਚਾਰੀਆਂ ਨੂੰ ਪੰਪ ‘ਤੇ ਤਾਇਨਾਤ ਕੀਤਾ ਗਿਆ ਹੈ।
ਪੰਪ ਦੇ ਮੈਨੇਜਰ ਨੇ ਦੱਸਿਆ ਕਿ ਇਹ ਤੀਜੀ ਘਟਨਾ ਹੈ, ਜਦੋਂ ਕਿਸਾਨਾਂ ਨੇ ਪੈਟਰੋਲ ਪੰਪ ਨੂੰ ਬੰਦ ਕਰਾਇਆ ਹੈ।ਦੂਜੇ ਪਾਸੇ ਪੰਜਾਬ ‘ਚ ਹੁਣ ਤੱਕ ਕਰੀਬ 1500 ਟੈਲੀਕਾਮ ਟਾਵਰਾਂ ਨੂੰ ਭੰਨਿਆ-ਤੋੜਿਆ ਗਿਆ ਹੈ।ਜੋ ਕਿ ਰਿਲਾਇੰਸ ਜੀਓ ਕੰਪਨੀ ਨਾਲ ਸੰਬੰਧਿਤ ਹਨ।ਇਸ ਨਾਲ ਮੋਬਾਇਲ ਸੇਵਾ ‘ਤੇ ਅਸਰ ਪਿਆ ਹੈ।ਰਿਲਾਇੰਸ ਜੀਓ ਨੇ ਟਾਵਰਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਤੋਂ ਮੱਦਦ ਮੰਗੀ ਹੈ।ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ਜੋ ਪ੍ਰਸਤਾਵ ਅਸੀਂ ਰੱਖੇ ਹਨ, ਉਸ ‘ਤੇ ਚਰਚਾ ਕਰਾਂਗੇ।ਕਾਨੂੰਨ ਵਾਪਸ ਨਹੀਂ ਲਏ ਗਏ ਤਾਂ ਇਥੇ ਹੀ ਬੈਠੇ ਰਹਾਂਗੇ।ਕਿਸਾਨ 30 ਦਸੰਬਰ ਨੂੰ ਟ੍ਰੈਕਟਰ ਮਾਰਚ ਦਾ ਐਲਾਨ ਵੀ ਕਰ ਚੁੱਕੇ ਹਨ।ਜਾਣਕਾਰੀ ਮੁਤਾਬਕ ਸਰਕਾਰ ਨਾਲ ਗੱਲਬਾਤ ਸਫਲ ਨਹੀਂ ਰਹੀ ਤਾਂ 31 ਦਸੰਬਰ ਨੂੰ ਵੱਡੇ ਪੱਧਰ ‘ਤੇ ਮਾਰਚ ਕੱਢਿਆ ਜਾਵੇਗਾ।
ਸਰਕਾਰ ਨਾਲ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸਟੇਜ ਤੇ ਪਹੁੰਚੀਆਂ ਜਥੇਬੰਦੀਆਂ ਦਾ ਵੱਡਾ ਐਲਾਨ ਧਿਆਨ ਨਾਲ ਸੁਣਿਓ ਇਹ ਗੱਲਾਂ