farmers protest live update: ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ 20ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਦਿੱਲੀ-ਐੱਨਸੀਆਰ ਦਾ ਪਾਰਾ ਵੀ ਲਗਾਤਾਰ ਡਿੱਗਦਾ ਜਾ ਰਿਹਾ ਹੈ।ਪਰ ਕਿਸਾਨਾਂ ਦੀ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਕੋਈ ਦਿਲਚਸਪੀ ਹੀ ਨਹੀਂ ਹੈ।ਸਰਕਾਰ ਕਿਸਾਨਾਂ ਦੇ ਨਾਲ ਆਹਮਣੇ ਸਾਹਮਣੇ ਗੱਲਬਾਤ ਕਰ ਰਹੀ ਹੈ।ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਨਾਉਣ ਲਈ ਸਰਕਾਰ ਯਤਨ ਕਰ ਰਹੀ ਹੈ।ਪਰ ਕਿਸਾਨਾਂ ਦਾ ਕਹਿਣਾ ਹੈ ਜੇ ਮੋਦੀ ਸਰਕਾਰ ਜ਼ਿੱਦ ‘ਤੇ ਅੜੀ ਹੋਈ ਹੈ ਤਾਂ ਕਿਸਾਨ ਵੀ ਆਪਣੇ ਹੱਕਾਂ ਲਈ ਸੰਘਰਸ਼ ‘ਤੇ ਡਟੇ ਰਹਿਣਗੇ।ਪਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ‘ਤੇ ਡਟੇ ਕਿਸਾਨ ਨਵੇਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ‘ਤੇ ਰਾਜ਼ੀ ਨਹੀਂ ਹੋਣਗੇ।ਆਪਣੀਆਂ ਮੰਗਾਂ ਦੇ ਸਮਰਥਨ ‘ਚ ਸੋਮਵਾਰ ਨੂੰ ਕਿਸਾਨਾਂ ਨੇ ਭੁੱਖ ਹੜਤਾਲ ਕੀਤੀ।ਕਿਸਾਨ ਸੰਗਠਨ ਆਪਣੀ ਮੰਗਾਂ ‘ਤੇ ਅੜੇ ਹੋਏ ਹਨ।ਸਿੰਘੂ ਬਾਰਡਰ ‘ਤੇ ਪ੍ਰੈਸ ਕਾਨਫ੍ਰੰਸ ‘ਚ ਕਿਸਾਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸਰਕਾਰ ਸਾਡੇ ਵਲੋਂ ਲਿਖਿਤ ਜਵਾਬ
ਦੀ ਉਡੀਕ ਕਰ ਰਹੀ ਹੈ।ਸਰਕਾਰ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਆਉਣ ਨਹੀਂ ਦੇ ਰਹੀ ਹੈ।ਸਾਡੇ ਲੋਕਾਂ ਨੂੰ ਅੰਦੋਲਨ ‘ਚ ਹਿੱਸਾ ਲੈਣ ਲਈ ਆਉਣ ਤੋਂ ਰੋਕ ਰਹੀ ਹੈ।ਇਸ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਕਰਦੀ ਬਸ ਘੁੰਮਾ ਫਿਰਾ ਰਹੀ ਹੈ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਸ਼ਾਜਿਸ਼ ਕੀਤੀ ਜਾ ਰਹੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਪੁਲਸ ਫੋਰਸ ਲਗਾ ਕੇ ਤਾਨਾਸ਼ਾਹੀ ਕਰ ਰਹੇ ਹਨ।ਸਾਨੂੰ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਮੋਦੀ ਸਰਕਾਰ ਅੰਬਾਨੀ ਅਤੇ ਅਡਾਨੀਆਂ ਦੇ ਇਸ਼ਾਰਿਆਂ ‘ਤੇ ਚੱਲਦੀ ਹੈ।ਕਿਸਾਨ ਇਸਨੂੰ ਆਪਣੇ ਘਟੀਆ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋਣ ਦੇਣਗੇ।ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਸੀਨੀਅਰ ਨੇਤਾ ਪੀ.ਚਿਦਾਂਬਰਮ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਦਿੱਲੀ ‘ਚ ਕੜਾਕੇ ਦੀ ਠੰਡ ‘ਚ ਕਿਸਾਨਾਂ ਦੇ 20 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵੀ ਸਰਕਾਰ ਦੇ ਕੰਨਾਂ ‘ਤੇ ਕੋਈ ਜੂੰ ਨਹੀਂ ਸਰਕ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ।ਦੱਸਣਯੋਗ ਹੈ ਕਿ ਕਿਸਾਨਾਂ ਨੇ ਨੋਇਡਾ ਤੋਂ ਦਿੱਲੀ ਜਾਣ ਵਾਲੇ ਚਿੱਲਾ ਬਾਰਡਰ ਨੂੰ ਬੰਦ ਕਰ ਦਿੱਤਾ ਹੈ।ਇਸ ਤੋਂ ਬਾਅਦ ਦਿੱਲੀ ਪੁਲਸ ਨੇ ਬੈਰੀਕੇਡਿੰਗ ਲਗਾ ਦਿੱਤਾ ਗਿਆ ਹੈ।ਕਿਸਾਨ ਚਿੱਲਾ ਬਾਰਡਰ ‘ਤੇ ਦਿੱਲੀ ਕੂਚ ਕਰਨ ਜਾ ਰਹੇ ਸੀ।ਕਿਸਾਨਾਂ ਦੇ ਹੱਥ ‘ਚ ਡੰਡੇ ਸਨ।ਨੋਇਡਾ ਅਤੇ ਦਿੱਲੀ ਪੁਲਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।ਬਾਰਡਰ ‘ਤੇ ਲੱਖਾਂ ਕਿਸਾਨ ਬੈਠੇ ਹਨ।
ਸਰਕਾਰ ਦੀਆਂ ਗੋਡਣੀਆਂ ਲਗਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਨਵੇਂ ਐਲਾਨ, 20 ਨੂੰ ਪਿੰਡ-ਪਿੰਡ ‘ਚ ਹੋਣਗੇ ਪ੍ਰੋਗਰਾਮ