farmers protest live update: ਕਿਸਾਨਾਂ ਦੇ ਅੰਦੋਲਨ ਅੱਜ 28ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ ਤਾਂ ਕਿਸਾਨ ਤਿੰਨ ਨਵੇਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਡਟੇ ਹੋਏ ਹਨ।ਸਰਕਾਰ ਨੇ ਇੱਕ ਵਾਰ ਫਿਰ ਤੋਂ ਗੱਲਬਾਤ ਦਾ ਪ੍ਰਸਤਾਵ ਭੇਜਿਆ ਹੈ।ਜਿਸ ‘ਤੇ ਕਿਸਾਨ ਅੱਜ ਵਿਚਾਰ ਕਰਨਗੇ।ਸਿੰਘੂ ਬਾਰਡਰ ‘ਤੇ 40 ਕਿਸਾਨ ਸੰਗਠਨਾਂ ਦੀ ਬੈਠਕ ਸ਼ੁਰੂ ਹੋ ਗਈ ਹੈ।ਇਸ ਬੈਠਕ ‘ਚ ਫੈਸਲਾ ਲਿਆ ਜਾਵੇਗਾ ਕਿ
ਸਰਕਾਰ ਨਾਲ ਗੱਲਬਾਤ ਕਰਨੀ ਹੈ ਜਾਂ ਨਹੀਂ।ਜੇਕਰ ਕਰਨੀ ਹੈ ਤਾਂ ਸਰਕਾਰ ਸਾਹਮਣੇ ਕੀ ਪ੍ਰਪੋਜ਼ਲ ਰੱਖਿਆ ਜਾਵੇਗਾ ਅਤੇ ਨਹੀਂ ਕਰਨੀ ਹੈ ਤਾਂ ਅੱਗੇ ਦੀ ਰਣਨੀਤੀ ਕੀ ਹੋਵੇਗੀ।ਇਸ ਬੈਠਕ ਤੋਂ ਪਹਿਲਾਂ ਕਿਸਾਨ ਨੇਤਾ ਗੁਰਨਾਮ ਸਿੰਘ ਨੇ ਕਿਹਾ ਕਿ ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ, ਅਸੀਂ ਵੀ ਆਪਣੀਆਂ ਮੰਗਾਂ ‘ਤੇ ਅੜੇ ਰਹਿਣਾ ਹੈ।ਅਸੀਂ ਸੁਪਰੀਮ ਕੋਰਟ ਵਲੋਂ ਨਿਯੁਕਤ ਕਮੇਟੀ ਨੂੰ ਵੀ ਸਵੀਕਾਰ ਨਹੀਂ ਕਰਦੇ।ਜੇਕਰ ਉਹ ਬਣਾਈ ਜਾਂਦੀ ਹੈ, ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਕਿ ਉਹ ਕਾਨੂੰਨਾਂ ਨੂੰ ਰੱਦ ਕਿਉਂ ਨਹੀਂ ਕਰਦੀ।
ਕਾਂਗਰਸੀ ਸਾਂਸਦ ਡਿੰਪਾ ਦੀ ਜ਼ਬਰਦਸਤੀ ਦਾ ਸ਼ਿਕਾਰ ਹੋਈ ਪੱਤਰਕਾਰ ਕੁੜੀ ਚੰਦਨਦੀਪ ਤੇ ਸਾਥੀਆਂ ਦਾ Exclusive Interview