farmers protest live updates: 26 ਜਨਵਰੀ ਨੂੰ ਪ੍ਰਸਤਾਵਿਤ ਟੈ੍ਰਕਟਰ ਪਰੇਡ ਦੇ ਲਈ ਕਿਸਾਨਾਂ ਅਤੇ ਪੁਲਸ ਵਿਚਾਲੇ ਬੈਠਕ ਜਾਰੀ ਹੈ।ਬੈਠਕ ‘ਚ ਦਿੱਲੀ ਪੁਲਸ ਦੇ ਡੀਸੀਪੀ ਸਪੈਸ਼ਲ ਸੈੱਲ, ਐਡੀਸ਼ਨਲ ਡੀਸੀਪੀ ਆਉਟਰ ਨਾਰਥ ਅਤੇ ਹਰਿਆਣਾ ਪੁਲਸ ਵੀ ਮੌਜੂਦ ਹੈ।ਕੁਝ ਕਿਸਾਨ ਨੇਤਾਵਾਂ ਤੋਂ ਇਲਾਵਾ ਯੋਗੇਂਦਰ ਯਾਦਵ ਵੀ ਮੌਜੂਦ ਹਨ।ਦਿੱਲੀ ਪੁਲਸ ਅਤੇ ਕਿਸਾਨ ਨੇਤਾਵਾਂ ਦੌਰਾਨ 26 ਜਨਵਰੀ ਨੂੰ ਟ੍ਰੈਕਟਰ ਮਾਰਚ ਲਈ ਰੂਟ ਮੈਪ ‘ਤੇ ਸਹਿਮਤੀ ਬਣ ਗਈ ਹੈ।ਚਾਰ ਰੂਟਾਂ ‘ਤੇ ਟੈ੍ਰਕਟਰ ਮਾਰਚ ਕੱਢਿਆ ਜਾਵੇਗਾ।
ਇਨਾਂ ਚਾਰ ਰੂਟਾਂ ‘ਤੇ ਸਿੰਘੂ ਰੂਟ (74 ਕਿ.ਮੀ.) ਐੱਨ ਐੱਚ 44-ਮੁਨੀਮ ਦਾ ਬਾਗ-ਨਰੇਲਾ-ਬਵਾਨਾ-ਔਚੰਡੀ ਬਾਰਡਰ-ਖਾਰਖੋਦਾ-ਕੁੰਡਲੀ-ਸਿੰਘੂ ਬਾਰਡਰ 2. ਟਿਕਰੀ ਰੂਟ (82.5 ਕਿਮੀ.) ਟਿਕਰੀ ਬਾਰਡਰ-ਨਾਂਗਲੋਈ-ਬਪਰੌਲਾ ਪਿੰਡ-ਨਜ਼ਫਗੜ-ਝੜੌਦਾ ਬਾਰਡਰ-ਬਹਾਦਰਗੜ-ਅਸੌਦਾ 3. ਗਾਜ਼ੀਪੁਰ ਰੂਟ (68 ਕਿਮੀ) ਗਾਜ਼ੀਪੁਰ ਬਾਰਡਰ-ਅਪਸਰਾ ਬਾਰਡਰ-ਹਾਪੁੜਾ ਰੋਡ-ਆਈਐੱਮਐੱਮ ਕਾਲੇਜ-ਲਾਲ ਕੁੰਆਂ-ਗਾਜ਼ੀਪੁਰ ਬਾਰਡਰ 4. ਚਿੱਲਾ ਰੂਟ (10 ਕਿਮੀ) ਚਿੱਲਾ ਬਾਰਡਰ-ਕ੍ਰਾਉਨ ਪਲਾਜਾ ਰੈੱਡ ਲਾਈਟ-ਡੀਐੱਨਡੀ ਫਲਾਈਵੇ-ਦਾਦਰੀ ਰੋਡ-ਚਿੱਲਾ ਬਾਰਡਰ। 26 ਜਨਵਰੀ ਨੂੰ ਰਾਜਧਾਨੀ ‘ਚ ਕਿਸਾਨਾਂ ਦੇ ਟ੍ਰੈਕਟਰ ਮਾਰਚ ‘ਤੇ ਸ਼ਾਮ 4.30 ਵਜੇ ਦਿੱਲੀ ਪੁਲਸ ਦੀ ਪ੍ਰੈੱਸ ਕਾਨਫ੍ਰੰਸ ਹੋਵੇਗੀ।ਕਿਸਾਨਾਂ ਨੇ ਰੂਟ ਮੈਪ ਦਿੱਲੀ ਪੁਲਸ ਨੂੰ ਸੌਂਪ ਦਿੱਤਾ ਹੈ, ਪਰ ਰੂਟ ਨੂੰ ਲੈ ਕੇ ਅਜੇ ਵੀ ਦਾਅ ਫਸਿਆ ਹੋਇਆ ਹੈ।ਪ੍ਰੈੱਸ ਕਾਨਫ੍ਰੰਸ ‘ਚ ਸਾਫ ਹੋ ਜਾਵੇਗਾ ਕਿ ਦਿੱਲੀ ਪੁਲਸ ਨੂੰ ਕਿਸ-ਕਿਸ ਰੂਟ ‘ਤੇ ਇਤਰਾਜ਼ ਹੈ।
ਸੁਣੋ Canada ਵੱਸਦੇ ਪੁੱਤ ਨੂੰ ਮਿਲਣ ਲਈ ਕਿਉਂ ਤਰਸ ਰਿਹਾ ਇਹ NRI , ਕਿਹੜੇ ਠੱਗਾਂ ਤੋਂ ਸਾਵਧਾਨ ਕਰ ਰਿਹਾ ਲੋਕਾਂ ਨੂੰ