farmers protest meeting: ਕਿਸਾਨਾਂ ਦੀ ਤੀਜੀ ਮੀਟਿੰਗ ਸਰਕਾਰ ਨਾਲ ਬੇਸਿੱਟਾ ਰਹੀ ਹੈ।ਕਿਸਾਨਾਂ ਨੂੰ ਮਾਯੂਸ, ਖਾਲੀ ਹੱਥ ਵਾਪਸ ਪਰਤਣਾ ਪਿਆ ਹੈ।ਕਿਸਾਨਾਂ ਨਾਲ ਸਰਕਾਰ ਵਲੋਂ ਇਹ ਕੋਝਾ ਮਜ਼ਾਕ ਕੀਤਾ ਗਿਆ ਹੈ।ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ।ਸਿਰਫ 35 ਕਿਸਾਨਾਂ ਨੂੰ ਹੀ ਮੀਟਿੰਗ ‘ਚ ਸ਼ਾਮਲ ਹੋਣ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਬਾਹਰ ਵੇਟਿੰਗ ਰੂਮ ‘ਚ ਹੀ ਰੁਕਾ ਦਿੱਤਾ ਗਿਆ ਸੀ।ਇਸ ਮੀਟਿੰਗ ਨੇ ਕਿਸਾਨਾਂ ਨੂੰ ਫਿਰ ਮਾਯੂਸ ਕੀਤਾ ਹੈ।ਅਗਲੀ ਮੀਟਿੰਗ ‘ਚ ਜਾਣ ਲਈ ਕਿਸਾਨ ਹੀ ਆਪਣੀ ਰਣਨੀਤੀ ਅਖਤਿਆਰ ਕਰਨਗੇ।ਕਿਸਾਨ ਜੱਥੇਬੰਦੀਆਂ
ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਜਾਰੀ ਹੈ। ਇਹ ਗੱਲਬਾਤ ਵਿਗਿਆਨ ਭਵਨ ਵਿਖੇ ਹੋ ਰਹੀ ਹੈ। ਇਸ ਮੀਟਿੰਗ ਵਿੱਚ ਲੱਗਭਗ 35 ਕਿਸਾਨ ਸੰਗਠਨ ਸ਼ਾਮਿਲ ਹੋ ਰਹੇ ਹਨ। ਸਰਕਾਰ ਅਤੇ ਕਿਸਾਨਾਂ ਦਰਮਿਆਨ ਚੱਲ ਰਹੀ ਗੱਲਬਾਤ ਨੂੰ ਦੋ ਘੰਟੇ ਤੋਂ ਵੀ ਵਧੇਰੇ ਸਮਾਂ ਹੋ ਗਿਆ ਹੈ। ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ 4-5 ਮੈਂਬਰਾਂ ਦੇ ਨਾਮ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਦੇਣ ਅਤੇ ਇੱਕ ਕਮੇਟੀ ਦਾ ਗਠਨ ਕਰਨ ਜਿਸ ਵਿੱਚ ਸਰਕਾਰ ਦੇ ਨੁਮਾਇੰਦੇ ਅਤੇ ਖੇਤੀ ਮਾਹਿਰ ਵੀ ਸ਼ਾਮਿਲ ਹੋਣਗੇ। ਪਰ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਇਸ ਮਤੇ ਨੂੰ ਠੁਕਰਾ ਦਿੱਤਾ ਹੈ।ਸੂਤਰਾਂ ਅਨੁਸਾਰ ਕਿਸਾਨ ਸੰਗਠਨ ਦੇ ਨੁਮਾਇੰਦੇ ਨੇ ਕਿਹਾ ਕਿ ਤੁਸੀਂ ਅਜਿਹਾ ਕਾਨੂੰਨ ਲੈ ਕੇ ਆਏ ਹੋ ਜਿਸ ਰਾਹੀਂ ਸਾਡੀ ਜ਼ਮੀਨ ਵੱਡੇ ਕਾਰਪੋਰੇਟ ਹੜੱਪ ਲੈਣਗੇ, ਇਸ ਵਿੱਚ ਕਾਰਪੋਰੇਟ ਨਾ ਲਿਆਉ। ਹੁਣ ਕਮੇਟੀ ਬਣਾਉਣ ਦਾ ਸਮਾਂ ਨਹੀਂ ਹੈ। ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੇ ਹੋ, ਅਸੀਂ ਕਹਿ ਰਹੇ ਹਾਂ ਕਿ ਤੁਸੀਂ ਸਾਡਾ ਭਲਾ ਨਾ ਕਰੋ।