Farmers protest meeting updates: ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦਾ ਅੱਜ ਅੱਠਵਾਂ ਦਿਨ ਹੈ। ਇਸੇ ਦੌਰਾਨ ਅੱਜ ਵਿਗਿਆਨ ਭਵਨ ਵਿੱਚ ਕਿਸਾਨ ਨੇਤਾਵਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦਾ ਇੱਕ ਹੋਰ ਦੌਰ ਚੱਲ ਰਿਹਾ ਹੈ। ਦੁਪਹਿਰ 12 ਵਜੇ ਤੋਂ ਵਿਗਿਆਨ ਭਵਨ ਵਿਖੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਵਿਚਾਰ ਵਟਾਂਦਰੇ ਚੱਲ ਰਹੇ ਹਨ।ਕਿਸਾਨਾਂ ਅਤੇ ਸਰਕਾਰ ਦਰਮਿਆਨ ਅੱਜ ਚੌਥੇ ਦੌਰ ਦੀ ਗੱਲਬਾਤ ਚੱਲ ਰਹੀ ਹੈ। ਇਹ ਮੁਲਾਕਾਤ ਦੁਪਹਿਰ 12 ਵਜੇ ਤੋਂ ਚੱਲ ਰਹੀ ਹੈ ਅਤੇ ਓਦੋ ਤੋਂ ਹੀ ਲਗਾਤਾਰ ਮੰਥਨ ਜਾਰੀ ਹੈ। ਕਿਸਾਨ ਤਿੰਨੋਂ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ‘ਤੇ ਅੜੇ ਹੋਏ ਹਨ, ਜਦਕਿ ਸਰਕਾਰ ਅਜੇ ਵੀ ਕਿਸਾਨਾਂ ਨੂੰ ਯਕੀਨ ਦਿਵਾਉਣ ਅਤੇ ਸਮਝਾਉਣ ਦੀ ਹੀ ਕੋਸ਼ਿਸ਼ ਕਰ ਰਹੀ ਹੈ। ਮੀਟਿੰਗ ਤੋਂ ਪਹਿਲਾਂ, ਕਿਸਾਨਾਂ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਨੂੰ ਸਿਰਫ ਕਾਨੂੰਨੀ ਰੂਪ ਦੇਣ ਨਾਲ ਉਨ੍ਹਾਂ ਦਾ ਮਕਸਦ ਹੱਲ ਨਹੀਂ ਹੋਵੇਗਾ। ਉਹ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ਕਿਸੇ ਵੀ ਚੀਜ਼ ਲਈ ਤਿਆਰ ਨਹੀਂ ਹਨ।
ਸਰਕਾਰ ਅਤੇ ਕਿਸਾਨਾਂ ਦੀ ਇਸ ਮੀਟਿੰਗ ਦੌਰਾਨ ਇੱਕ ਅਨੌਖਾ ਨਜ਼ਾਰਾ ਵੀ ਵੇਖਿਆ ਗਿਆ। ਦਰਅਸਲ ਦੁਪਹਿਰ 12 ਵਜੇ ਸ਼ੁਰੂ ਹੋਈ ਮੀਟਿੰਗ ਵਿੱਚ ਕੁੱਝ ਟਾਇਮ ਦਾ ਬ੍ਰੇਕ ਆਇਆ ਇਸ ਬਰੇਕ ਦੌਰਾਨ, ਸਰਕਾਰ ਵੱਲੋਂ ਕਿਸਾਨ ਨੇਤਾਵਾਂ ਲਈ ਖਾਣੇ ਦੇ ਪ੍ਰਬੰਧ ਕੀਤੇ ਗਏ ਸਨ। ਪਰ ਕਿਸਾਨ ਨੇਤਾਵਾਂ ਨੇ ਸਰਕਾਰ ਦੀ ਤਰਫੋਂ ਖਾਣ ਪੀਣ ਦੇ ਪ੍ਰਬੰਧ ਨੂੰ ਰੱਦ ਕਰ ਦਿੱਤਾ ਅਤੇ ਕਿਸਾਨ ਲੀਡਰਾਂ ਨੇ ਆਪਣੇ ਲਈ ਲੰਗਰ ਤੋਂ ਭੋਜਨ ਮੰਗਵਾਇਆ ਅਤੇ ਖਾਧਾ। ਕਿਸਾਨਾਂ ਦਾ ਵਤੀਰਾ ਵੇਖ ਕੇ ਸਪਸ਼ਟ ਹੈ ਕਿ ਕਿਸਾਨ ਖੇਤੀਬਾੜੀ ਬਿੱਲ ਰੱਦ ਕਰਵਾਉਣ ਦੇ ਮੂਡ ਵਿੱਚ ਆਏ ਹਨ।
ਇਹ ਵੀ ਦੇਖੋ : ਵਿਗਿਆਨ ਭਵਨ ਤੋਂ ਸੁਣੋ ਕਿਸਾਨ ਮੀਟਿੰਗ ਦਾ ਵੱਡਾ UPDATE, ਬੇਨਤੀਜਾ ਰਹਿਣ ਦੇ ਆਸਾਰ