farmers protest rakesh tikait: ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੇ ਨਾਲ ਡਟੇ ਹੋਏ ਹਨ।ਰਾਕੇਸ਼ ਟਿਕੈਤ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ ਅਤੇ ਉਨ੍ਹਾਂ ਨੇ ਭਾਵੁਕ ਹੋ ਕੇ ਦੋ ਟੁੱਕ ਕਿਹਾ ਕਿ ਉਹ ਆਤਮਹੱਤਿਆ ਕਰ ਲੈਣਗੇ ਪਰ ਅੰਦੋਲਨ ਖਤਮ ਨਹੀਂ ਕਰਨਗੇ।ਉਨ੍ਹਾਂ ਦੇ ਰੋਣ ਦਾ ਵੀਡੀਓ ਵੀ ਸਾਹਮਣੇ ਆਇਆ।ਟਿਕੈਤ ਦੇ ਹੰਝੂਆਂ ਨੇ ਅੰਦੋਲਨ ਨੂੰ ਫਿਰ ਤੋਂ ਰਫਤਾਰ ਦੇ ਦਿੱਤੀ ਅਤੇ ਭਾਰੀ ਸੰਖਿਆ ‘ਚ ਕਿਸਾਨ ਗਾਜ਼ੀਪੁਰ ਬਾਰਡਰ ‘ਤੇ ਪਹੁੰਚ ਰਹੇ ਹਨ।ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡੇ ਵਿਰੁੱਧ ਕਿਸਾਨਾਂ ਦੇ ਵਿਰੁੱਧ ਸਾਜਿਸ਼ ਸੀ।
ਪੁਲਸ ਨੂੰ ਹਟਾਉਣਾ ਸੀ ਡੰਡੇਮਾਰ ਕੇ ਸਾਨੂੰ ਹਟਾ ਦਿੰਦੀ ਅਸੀਂ ਹਟ ਜਾਂਦੇ ਪਰ ਪੁਲਸ ਪਿੱਛੇ ਅਤੇ ਗੁੰਡੇ ਅੱਗੇ।ਕਿਸਾਨ ਇੰਨਾ ਕਮਜ਼ੋਰ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਬੀਜੇਪੀ ਦੇ ਵਿਧਾਇਕਾਂ ਨੇ ਕਿਸਾਨਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਉਨ੍ਹਾਂ ਦੀ ਸੋਚ ਹੈ ਕਿ ਉਨ੍ਹਾਂ ਨੂੰ ਰਾਜਸਭਾ ਮਿਲ ਜਾਵੇ।ਕਿਸਾਨ ਨੇਤਾ ਟਿਕੈਤ ਨੇ ਕਿਹਾ ਕਿ ਪੰਚਾਇਤ ਤੋਂ ਬਾਅਦ ਕਾਫੀ ਲੋਕ ਆ ਰਹੇ ਹਨ।ਪਰ ਸਾਨੂੰ ਇੱਥੇ ਆਉਣ ਨੂੰ ਕਿਸੇ ਨੇ ਨਹੀਂ ਕਿਹਾ।ਪ੍ਰਸ਼ਾਸਨ ਦਾ ਅਜੇ ਸਹਿਯੋਗ ਮਿਲ ਰਿਹਾ ਹੈ।ਸਰਕਾਰ ਦੇ ਨਾਲ ਗੱਲਬਾਤ ਹੋ ਸਕਦੀ ਹੈ।ਬਿਨ੍ਹਾਂ ਸਰਕਾਰ ਦੇ ਨਾਲ ਗੱਲਬਾਤ ਦੇ ਕੋਈ ਮੰਗ ਸਾਡੀ ਪੂਰੀ ਹੋ ਸਕਦੀ ਹੈ ਕੀ?
ਅੰਦੋਲਨਾਂ ‘ਚ ਪਰਚੇ ਹੀ ਦਰਜ ਹੁੰਦੇ ਨੇ, ਹਾਰ ਨਹੀਂ ਪੈਂਦੇ, ਰਾਜੇਵਾਲ ਨੇ ਖੋਲ੍ਹੀਆਂ ਸਰਕਾਰੀ ਧੱਕੇ ਦੀਆਂ ਪਰਤਾਂ