farmers protest rakesh tikait: ਪੱਛਮੀ ਬੰਗਾਲ ‘ਚ ਇਸ ਸਮੇਂ ਸਿਆਸਤ ਆਪਣੇ ਸਿਖਰ ‘ਤੇ ਹੈ।ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਜੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਹਨ।ਇਸ ਦੌਰਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਉਹ 13 ਮਾਰਚ ਨੂੰ ਪੱਛਮੀ ਬੰਗਾਲ ਜਾਣਗੇ।ਉਨਾਂ੍ਹ ਨੇ ਕਿਹਾ ਕਿ ਸਰਕਾਰ ਅੱਜਕਲ ਪੱਛਮੀ ਬੰਗਾਲ ਪਹੁੰਚੀ ਹੋਈ ਹੈ।ਅਸੀਂ ਸਰਕਾਰ ਨੂੰ ਉੱਥੇ ਮਿਲਾਂਗੇ।ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ, ”ਸਰਕਾਰ ਅੱਜਕੱਲ੍ਹ ਪੱਛਮੀ ਬੰਗਾਲ ‘ਚ ਹੈ।
ਅਸੀਂ ਸਰਕਾਰ ਨੂੰ ਉੱਥੇ ਮਿਲਾਂਗੇ।ਅਸੀਂ 13 ਮਾਰਚ ਨੂੰ ਬੰਗਾਲ ਜਾ ਰਹੇ ਹਾਂ ਕਿਸਾਨਾਂ ਨਾਲ ਗੱਲ ਕਰਾਂਗੇ ਕਿ ਘੱਟੋ ਘੱਟ ਸਮਰਥਨ ਮੁੱਲ ‘ਤੇ ਖ੍ਰੀਦ ਹੋ ਰਹੀ ਹੈ ਕਿ ਨਹੀਂ, ਉਨਾਂ੍ਹ ਨੂੰ ਕੀ ਮੁਸ਼ਕਿਲ ਹੈ?ਇਨ੍ਹਾਂ ਸਾਰੀਆਂ ਚੀਜ਼ਾਂ ‘ਤੇ ਗੱਲ ਹੋਵੇਗੀ।ਰਾਕੇਸ਼ ਟਿਕੈਤ ਨੇ ਦੱਸਿਆ ਕਿ, 13 ਮਾਰਚ ਨੂੰ ਪੱਛਮੀ ਬੰਗਾਲ ਜਾਵਾਂਗਾ, ਉਥੇ ਹੀ ਵੱਡੀ ਪੰਚਾਇਤ ਹੈ।ਉਥੋਂ ਦੇ ਕਿਸਾਨਾਂ ਨਾਲ ਮਿਲਾਂਗੇ ਅਤੇ ਕਿਸਾਨ ਅੰਦੋਲਨ ਅਤੇ ਐੱਮਐੱਸਪੀ ਦੇ ਬਾਰੇ ‘ਚ ਗੱਲ ਕਰਾਂਗੇ।ਕੱਲ ਮਹਿਲਾ ਦਿਵਸ ਮਨਾਉਣਗੇ, ਬਾਰਡਰ ‘ਤੇ ਕੱਲ੍ਹ ਪੂਰਾ ਸੰਚਾਲਨ ਔਰਤਾਂ ਕਰਨਗੀਆਂ।
Gurpreet Ghuggi ਤੇ Surinder Shinda ਨੇ ਮਹਿਬੂਬ ਗਾਇਕ Sardool Sikander ji ਲਈ ਖੋਲ੍ਹ ਕੇ ਰੱਖ ਦਿੱਤਾ ਦਿੱਲ,