farmers protest update:ਨਵੇਂ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਕਿਸਾਨ ਪੰਜਾਬ ਦੇ ਕਿਸਾਨਾਂ ‘ਚ ਹੱਕ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ।ਉਥੇ ਹੀ ਹੁਣ ਕਿਸਾਨਾਂ ਦੇ ਹੱਕ ‘ਚ ਗੁਜਰਾਤ, ਤਾਮਿਲਨਾਡੂ ਅਤੇ ਕਰਨਾਟਕ ਤੋਂ ਵੀ ਕਿਸਾਨ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪਹੁੰਚ ਰਹੇ ਹਨ, ਤਾਂ ਜੋ ਕੇਂਦਰ ਸਰਕਾਰ ਦਾ ਹੰਕਾਰ ਤੋੜਿਆ ਜਾ ਸਕੇ। ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਡਟਿਆਂ ਨੂੰ 11 ਦਿਨ ਹੋ ਚੁੱਕੇ ਹਨ।ਬਾਰਡਰ ‘ਤੇ ਕਰੀਬ ਇੱਕ ਲੱਖ ਪ੍ਰਦਰਸ਼ਨਕਾਰੀਆਂ ਲਈ ਦਿਨ-ਰਾਤ ਲੰਗਰ ਬਣਾਇਆ ਜਾ ਰਿਹਾ ਹੈ।ਖਾਲਸਾ ਏਡ ਦੀਆਂ ਟੀਮਾਂ ਵਲੋਂ ਕਿਸਾਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।ਕਿਸਾਨਾਂ ਨੂੰ ਜੂਸ, ਪਿੱਜ਼ਾ, ਦੇਸੀ ਘਿਓ ਖਵਾਇਆ ਜਾ ਰਿਹਾ ਜਾ ਰਿਹਾ ਹੈ ਤਾਂ ਉੱਥੇ ਠੰਡ
‘ਚ ਬੈਠੇ ਸਾਡੇ ਬਜ਼ੁਰਗ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਜਲੇਬੀਆਂ, ਗੋਲਗੱਪੇ,ਬਾਦਾਮ-ਅਖਰੋਟ ਤੱਕ ਵੰਡੇ ਜਾ ਰਹੇ ਹਨ।ਨੈਸ਼ਨਲ ਹਾਈਵੇ ‘ਤੇ ਮੀਲਾਂ ਟ੍ਰੈਕਟਰ, ਟ੍ਰਾਲੀਆਂ ਦੀਆਂ ਲੰਬੀਆਂ ਲਾਈਨਾਂ ਹਨ।ਇਨ੍ਹਾਂ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣਾ ਘਰ ਹੀ ਬਣਾ ਲਿਆ ਹੈ।ਅੰਦੋਲਨ ‘ਚ ਆਏ ਕਈ ਕਿਸਾਨ ਖੁਦ ਹੀ ਕਹਿ ਰਹੇ ਹਨ ਕਿ ਅਜਿਹਾ ਪ੍ਰਦਰਸ਼ਨ ਜੀਵਨ ‘ਚ ੋਪਹਿਲੀ ਵਾਰ ਦੇਖ ਰਹੇ ਹਾਂ।ਕਈ ਕਿਸਾਨ ਤਾਂ ਵਿਦੇਸ਼ਾਂ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਆ ਰਹੇ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਹਰ 10 ਕਦਮ ‘ਤੇ ਲੰਗਰ ਹੈ।ਸਬਜੀਆਂ ‘ਚ ਮਟਰ-ਪਨੀਰ, ਆਲੂ ਗੋਭੀ, ਛੋਲੇ-ਪੂੜੀਆਂ, ਮੂਲੀਆਂ ਦੇ ਪਰੌਂਠੇ, ਆਲੂ-ਪਿਆਜ਼ ਦੇ ਪਰੌਂਠੇ ਵੀ ਬਣ ਰਹੇ ਹਨ।ਪੰਜਾਬ ਦੇ ਇੱਕ ਪਿੰਡ ਤੋਂ ਦੇਸੀ ਤੋਂ ਘਿਓ ਤੋਂ ਬਣੀਆਂ 15 ਟਨ ਅਲਸੀਆਂ ਦੀਆਂ ਪਿੰਨੀਆਂ ਆਈਆਂ ਹਨ।ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵਲੋਂ ਵੇਜ਼ ਪੁਲਾਵ ਦਾ ਲੰਗਰ ਲਗਾਇਆ ਹੋਇਆ ਹੈ।ਇਸ ਤਰ੍ਹਾਂ ਹਰ ਕੋਈ ਨਿੱਕਾ ਵੱਡਾ ਬਿਨਾਂ ਕਿਸੇ ਭੇਦਭਾਵ ਤੋਂ ਕਿਸਾਨਾਂ ਦੇ ਸਮਰਥਨ ‘ਚ ਡਟੇ ਹੋਏ ਹਨ।
ਇਹ ਵੀ ਦੇਖੋ:ਕੰਗਨਾ ਨੂੰ ਬੀਜੇਪੀ ਦਾ ਕੰਗਣ ਪਾ ਕੇ ਘਰ ਚ ਬਿਠਾਵਾਂਗੇ ਮੱਧ ਪ੍ਰਦੇਸ਼ ਤੋਂ ਆਏ ਇਸ ਨੌਜਵਾਨ ਨੇ ਠੋਕੇ ਮੋਦੀ