farmers protest update: ਪਿਛਲੇ 32 ਦਿਨਾਂ ਤੋਂ ਕਿਸਾਨ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ।ਕਿਸਾਨ ਹਰ ਹਾਲ ‘ਚ ਨਵੇਂ ਖੇਤੀ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਡਟੇ ਹੋਏ ਹਨ।ਜਦੋਂ ਕਿ ਸਰਕਾਰ ਕਾਨੂੰਨਾਂ ‘ਚ ਸੋਧ ਕਰਨ ਲਈ ਤਿਆਰ ਹੈ।ਫਿਲਹਾਲ ਕਿਸਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਏ ਹਨ।ਹੁਣ ਕਿਸਾਨ 29 ਦਸੰਬਰ ਨੂੰ ਸਰਕਾਰ ਨਾਲ ਗੱਲਬਾਤ ਕਰਨਗੇ।29 ਦਸੰਬਰ ਨੂੰ ਕਿਸਾਨ 11 ਵਜੇ ਸਰਕਾਰ ਨਾਲ ਗੱਲਬਾਤ ਕਰਨਗੇ।
ਕਿਸਾਨਾਂ ਲਈ 29 ਦਸੰਬਰ ਦਾ ਦਿਨ ਬੇਹੱਦ ਅਹਿਮ ਹੈ।ਜੇਕਰ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਸਕਾਰਾਤਮਕ ਦਿਸ਼ਾ ‘ਚ ਅੱਗੇ ਵੱਧਦੀ ਹੈ ਤਾਂ ਕਿਸਾਨਾਂ ਵਲੋਂ ਅੰਦੋਲਨ ‘ਚ ਨਰਮੀ ਦਿਖਾਈ ਜਾ ਸਕਦੀ ਪਰ ਜੇਕਰ ਸਰਕਾਰ ਆਪਣੇ ਅੜੀਅਲ ਰਵੱਈਏ ‘ਤੇ ਅੜੀ ਰਹਿੰਦੀ ਹੈ ਤਾਂ ਕਿਸਾਨਾਂ ਵਲੋਂ ਆਪਣਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਕਿਸਾਨਾਂ ਵਲੋਂ 30 ਦਸੰਬਰ ਨੂੰ ਸਿੰਘੂ ਬਾਰਡਰ ‘ਤੋਂ ਟਿਕਰੀ ਅਤੇ ਸ਼ਾਹਜਹਾਂਪੁਰ ਤੱਕ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ 1 ਜਨਵਰੀ 2021 ਨਵੇਂ ਸਾਲ ਦੀ ਸ਼ੁਰੂਆਤ ਵਾਲੇ ਦਿਨ ਕਿਸਾਨਾਂ ਵਲੋਂ ਪੂਰੇ ਦੇਸ਼ ‘ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸਾਈ ਔਰਤਾਂ ਨੇ ਮ੍ਰਿਤਕ ਨੂੰ ਜ਼ਿੰਦਾ ਕਰਨ ਦਾ ਕੀਤਾ ਦਾਅਵਾ, ਫਿਰ 2 ਘੰਟੇ ਅਰਦਾਸ ਕਰਨ ਤੋਂ ਬਾਅਦ ….