farmers protest update: ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 35ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।30 ਦਸੰਬਰ ਭਾਵ ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ਹੋਣ ਜਾ ਰਹੀ ਹੈ ਆਸ ਹੈ ਕਿ ਅੱਜ ਸਰਕਾਰ ਕਿਸਾਨਾਂ ਦੀਆਂ ਮੰਗਾਂ ‘ਤੇ ਗੌਰ ਕਰੇਗੀ।ਕਿਸਾਨ ਦਿੱਲੀ ਦੀ ਕੜਾਕੇਦਾਰ ਠੰਡ ‘ਚ ਡਟੇ ਹੋਏ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਸਿਰਫ ਤੈਅ ਕੀਤੇ ਏਜੰਡਿਆਂ ‘ਤੇ ਹੀ ਸਰਕਾਰ ਨਾਲ ਗੱਲਬਾਤ ਕਰਨਗੇ।
ਕਿਸਾਨਾਂ ਦੀ ਮੰਗ ਹੈ ਕਿ ਇਨ੍ਹਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਐੱਮਐੱਸਪੀ ਭਾਵ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੱਤੀ ਜਾਵੇ।ਕਿਸਾਨ ਸੰਗਠਨਾਂ ਵਿਚਾਲੇ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ।ਬੁੱਧਵਾਰ ਸਵੇਰੇ ਸਿੰਘੂ ਬਾਰਡਰ ‘ਤੇ ਕਿਸਾਨ ਨੇਤਾ ਵਿਗਿਆਨ ਭਵਨ ਲਈ ਰਵਾਨਾ ਹੋ ਚੁੱਕੇ ਹਨ।ਖੇਤੀ ਕਾਨੂੰਨ ਦੇ ਮੁੱਦੇ ‘ਤੇ ਦੋਵਾਂ ਪੱਖਾਂ ‘ਚ ਹੋਣ ਵਾਲੀ 6ਵੇਂ ਦੌਰ ਦੀ ਗੱਲਬਾਤ ਹੈ।ਪਿਛਲੇ ਕਰੀਬ ਸਵਾ ਮਹੀਨੇ ਤੋਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।ਅੱਜ ਹੋਣ ਵਾਲੀ ਗੱਲਬਾਤ ‘ਚ ਕੁਝ ਸਿੱਟਾ ਨਿਕਲਣ ਦੀ ਉਮੀਦ ਹੈ।ਹਾਲਾਂਕਿ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ।
ਮੋਦੀ ਅੰਬਾਨੀ-ਅਡਾਨੀ ਦੇ ਐਡਾ ਥੱਲੇ ਲੱਗਾ ਕਿ Jio ਦੇ ਸਿਮ Advertisement ਕਰਦਾ ਤੇ BSNL ਨੂੰ ਡੋਬ ਰਿਹਾ