farmers protest update: ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ 6ਵੇਂ ਦੌਰ ਦੀ ਮੀਟਿੰਗ ਹੋਈ ਹੈ।ਇਹ ਬੈਠਕ ਦਿੱਲੀ ਦੇ ਵਿਗਿਆਨ ਭਵਨ ‘ਚ ਹੋ ਰਹੀ ਹੈ, ਜਿਸ ‘ਚ 40 ਕਿਸਾਨ ਸੰਗਠਨ ਹਿੱਸਾ ਲੈ ਰਹੇ ਹਨ।ਦੂਜੇ ਪਾਸੇ ਗੱਲਬਾਤ ‘ਚ ਲੰਚ ਬ੍ਰੇਕ ਲਈ ਆਇਆ ਲੰਗਰ ਮੰਤਰੀਆਂ ਨੇ ਵੀ ਖਾਧਾ।ਦੱਸ ਦੇਈਏ ਕਿ ਉਹ ਲੰਗਰ ਕਿਸਾਨਾਂ ਵਲੋਂ ਲਿਆਂਦਾ ਗਿਆ ਸੀ।ਇਸ ਤੋਂ ਪਹਿਲਾਂ ਅਜਿਹਾ ਨਜ਼ਾਰਾ ਵਿਗਿਆਨ ਭਵਨ ‘ਚ ਨਹੀਂ ਦਿਸਿਆ ਸੀ।ਸਰਕਾਰ ਕਾਨੂੰਨਾਂ ‘ਚ ਸੋਧ ਕਰਨ ਨੂੰ ਰਾਜ਼ੀ ਹੈ ਪਰ ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਸੋਧ ‘ਤੇ
ਕੋਈ ਗੱਲ ਨਹੀਂ ਕਰਨੀ, ਸਾਨੂੰ ਸੋਧ ਨਹੀਂ ਕਾਨੂੰਨ ਰੱਦ ਕੀਤੇ ਜਾਣ।ਦੂਜੇ ਪਾਸੇ ਤਿੰਨਾਂ ਕਾਨੂੰਨਾਂ ਦੀ ਵਾਪਸੀ ‘ਤੇ ਸਰਕਾਰ ਨੇ ਆਪਣਾ ਪੁਰਾਣਾ ਸਟੈਂਡ ਦੁਹਰਾਇਆ ਕਿ ਕਾਨੂੰਨਾਂ ਦੀ ਵਾਪਸੀ ਨਹੀਂ ਹੋਵੇਗੀ।ਬਾਕੀ ਤਿੰਨ ਮਸਲਿਆਂ ‘ਤੇ ਗੱਲ ਹੋਈ ਹੈ।ਘੱਟੋ ਘੱਟ ਸਮਰਥਨ ਮੁੱਲ ‘ਤੇ ਸਰਕਾਰ ਨੇ ਲਿਖਤੀ ਗਾਰੰਟੀ ਦੇਣ ਦਾ ਪ੍ਰਸਤਾਵ ਦੁਹਰਾਇਆ ਹੈ।ਦੱਸਣਯੋਗ ਹੈ ਕਿ ਕਿਸਾਨਾਂ ਨੇਤਾਵਾਂ ਦਾ ਕਹਿਣਾ ਸੀ ਕਿ ਜੇਕਰ ਇਸ ਮੀਟਿੰਗ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।ਵੱਡੇ ਪੱਧਰ ‘ਤੇ ਰੋਸ ਮਾਰਚ ਕੱਢੇ ਜਾਣਗੇ।
5 ਘੰਟਿਆਂ ਬਾਅਦ 6ਵੇਂ ਦੌਰ ਦੀ ਮੀਟਿੰਗ ਖਤਮ, ਦੇਖੋ ਕੀ ਕਹਿ ਰਹੇ ਨੇ ਕਿਸਾਨ ਆਗੂ