farmers protest update: ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਕਿਸਾਨ ਮਾਲ ਖੋਲੇ ਗਏ ਹਨ।ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ ਖਾਲਸਾ ਏਡ ਇਨ੍ਹਾਂ ਮਾਲਸ ਨੂੰ ਚਲਾ ਰਿਹਾ ਹੈ।ਜਿਥੇ ਕਿਸਾਨਾਂ ਨੂੰ ਮੁਫਤ ‘ਚ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਇਥੇ ਕਿਸਾਨਾਂ ਨੂੰ ਟੁੱਥਬ੍ਰਸ਼, ਟੁਥਪੇਸਟ, ਚੱਪਲ, ਤੇਲ, ਸ਼ੈਪੂ,ਕੰਘੀ, ਸੈਨੇਟਰੀ ਪੈਡ, ਅੰਡਰ ਗਾਰਮੈਂਟਸ ਵਰਗਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਇਸ ਦੇ ਨਾਲ ਹੀ ਕਿਸਾਨਾਂ ਲਈ ਗੀਜ਼ਰ ਅਤੇ ਵਾਸ਼ਿੰਗ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ
ਹਨ ਤਾਂ ਜੋ ਕਿਸਾਨਾਂ ਨੂੰ ਉਥੇ ਰਹਿਣ ‘ਚ ਕੋਈ ਪ੍ਰੇਸ਼ਾਨੀ ਨਾ ਹੋਵੇ।ਖਾਲਸਾ ਏਡ ਦੇ ਲੋਕਾਂ ਨੇ ਦੱਸਿਆ ਕਿ ਇਸ ਮਾਲ ਨੂੰ ਆਪਰੇਟ ਕਰਨ ਲਈ ਉਨਾਂ ਨੂੰ ਪੂਰੇ ਦੇਸ਼ ਦੀ ਮੱਦਦ ਮਿਲ ਰਹੀ ਹੈ।ਮਾਲ ‘ਚੋ ਸਾਮਾਨ ਲੈਣ ਆਉਣ ‘ਤੇ ਉਥੇ ਜਿਆਦਾ ਇਕੱਠ ਨਾ ਹੋਵੇ ਉਸ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।ਮਾਲ ਓਪਰੇਟਰਸ ਵਲੋਂ ਕਿਸਾਨਾਂ ਨੂੰ ਟੋਕਨ ਮੁਹੱਈਆ ਕਰਵਾਏ ਜਾਂਦੇ ਹਨ।ਜਾਣਕਾਰੀ ਮੁਤਾਬਕ ਖਾਲਸਾ ਏਡ ਦੇ ਵਾਲੰਟੀਅਰ ਦਾ ਕਹਿਣਾ ਹੈ ਕਿ ਟਿਕਰੀ ਬਾਰਡਰ ‘ਤੇ ਜਦੋਂ ਮਾਲ ਸ਼ੁਰੂ ਕੀਤਾ ਗਿਆ ਤਾਂ ਬਹੁਤ ਇਕੱਠ ਹੁੰਦਾ ਸੀ ਜਿਸ ਦੇ ਚੱਲਦਿਆਂ ਟੋਕਨ ਸਿਸਟਮ ਸ਼ੁਰੂ ਕੀਤਾ ਗਿਆ।ਸਾਲ 2013 ‘ਚ ਚੈਰੀਟੇਬਲ ਟ੍ਰਸਟ ਦੇ ਤੌਰ
‘ਤੇ ਰਜਿਸਟ੍ਰੇਸ਼ਨ ਕਰਾਉਣ ਵਾਲਾ ‘ਖਾਲਸਾ ਏਡ ਇੰਡੀਆ’ ਸਿੰਘੂ ਅਤੇ ਟਿਕਰੀ ਬਾਰਡ ‘ਤੇ ਕਿਸਾਨਾਂ ਦੇ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਉਥੇ ਮੱਦਦ ਕਰ ਰਹੇ ਹਨ।ਸ਼ੁਰੂਆਤ ‘ਚ ਸਿਰਫ ਲੰਗਰ ਲਗਾਏ ਗਏ।ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਵੱਲ ਧਿਆਨ ਦਿੱਤਾ ਗਿਆ।ਇਸ ਤੋਂ ਇਲਾਵਾ ਕਿਸਾਨ ਮਾਲ ਵੀ ਚਲਾਏ ਜਾ ਰਹੇ ਹਨ ਜਿਸ ‘ਚ ਜ਼ਰੂਰਤਮੰਦਾਂ ਨੂੰ ਰੋਜ਼ਾਨਾ ਵਰਤੋਂ ਦਾ ਸਾਮਾਨ ਆਸਾਨੀ ਨਾਲ ਮਿਲ ਸਕੇ।
35 ਰੁਪਏ ਦਾ ਪੈਂਦਾ ਤੇਲ, ਇਸ ਮੋਟਰਸਾਈਕਲ ਨੇ ਸਿੰਘੂ ਬਾਰਡਰ ‘ਤੇ ਪਾਈ ਧੱਕ ਦੇਖੋ ਪੰਜਾਬੀ ਦੀ ਗਰਜ਼…