farmers protest update: ਅੱਜ ਕਿਸਾਨ ਅੰਦੋਲਨ ਦਾ 37ਵਾਂ ਦਿਨ ਹੈ।ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਕੜਾਕੇਦਾਰ ਅਤੇ ਸ਼ੀਤਲਹਿਰ ਵਾਲੀ ਠੰਡ ‘ਚ ਆਪਣੇ ਹੱਕਾਂ ਲਈ ਡਟੇ ਹੋਏ ਹਨ।ਕਿਸਾਨਾਂ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ‘ਚ ਕੋਈ ਹੱਲ ਨਹੀਂ ਨਿਕਲਿਆ ਸੀ।ਹੁਣ ਗੱਲ ਆਰ-ਪਾਰ ਲਾਉਣ ਲਈ 4 ਜਨਵਰੀ ਨੂੰ 7ਵੇਂ ਦੌਰ ਦੀ ਬੈਠਕ ਤੈਅ ਕੀਤੀ ਗਈ ਹੈ।ਕਿਸਾਨਾਂ ਨੂੰ ਵੀ ਇਸ ਬੈਠਕ ਤੋਂ ਉਮੀਦ ਹੈ।ਕਿਸਾਨ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ।ਕਿਸਾਨ ਅੰਦੋਲਨ ਜਾਰੀ ਹੈ।ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਦੀ ਆਵਾਜ਼ ਬੁਲੰਦ ਹੈ।4 ਜਨਵਰੀ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ 80 ਕਿਸਾਨ ਸੰਗਠਨਾਂ ਦੇ ਨੇਤਾ ਅੱਗੇ ਦੀ ਰਣਨੀਤੀ
ਨੂੰ ਲੈ ਕੇ ਮੰਥਨ ਕਰ ਰਹੇ ਹਨ।ਇਸ ਬੈਠਕ ਦੌਰਾਨ ਸਰਕਾਰ ਨਾਲ ਗੱਲਬਾਤ ਦੇ ਪ੍ਰਸਤਾਵ ਅਤੇ ਅੰਦੋਲਨ ਨੂੰ ਲੈ ਕੇ ਰਣਨੀਤੀ ਬਣਾਈ ਜਾ ਰਹੀ ਹੈ।ਇਸ ਤੋਂ ਪਹਿਲਾਂ ਕਿਸਾਨ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ‘ਚ ਪੂਰਾ ਹੱਲ ਨਹੀਂ ਨਿਕਲਿਆ।ਖੇਤੀ ਕਾਨੂੰਨਾਂ ਦੇ ਵਿਰੁੱਧ ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 37ਵੇਂ ‘ਚ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਖਵਿੰਦਰ ਸਿੰਘ ਸਭਰਾ ਨੇ ਦੱਸਿਆ ਕਿ ਤਿੰਨ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ।ਜੇਕਰ 4 ਜਨਵਰੀ ਨੂੰ ਇਸਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਤੇਜ਼ ਹੋਵੇਗਾ।ਕਿਸਾਨਾਂ ਦੇ ਪ੍ਰਦਰਸ਼ਨ ਦੇ ਕਾਰਨ ਚਿੱਲਾ ਅਤੇ ਗਾਜ਼ੀਪੁਰ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ।ਇਨ੍ਹਾਂ ਦੋਵਾਂ ਬਾਰਡਰਾਂ ਤੋਂ ਦਿੱਲੀ ਤੋਂ ਨੋਇਡਾ ਅਤੇ ਗਾਜ਼ੀਆਬਾਦ ਵੱਲੋਂ ਲੋਕ ਆਉਂਦੇ ਜਾਂਦੇ ਹਨ।ਫਿਲਹਾਲ, ਹਾਈਵੇ ਪੂਰੀ ਤਰ੍ਹਾਂ ਨਾਲ ਬੰਦ ਹੈ।
35 ਰੁਪਏ ਦਾ ਪੈਂਦਾ ਤੇਲ, ਇਸ ਮੋਟਰਸਾਈਕਲ ਨੇ ਸਿੰਘੂ ਬਾਰਡਰ ‘ਤੇ ਪਾਈ ਧੱਕ ਦੇਖੋ ਪੰਜਾਬੀ ਦੀ ਗਰਜ਼…